ਨਵੀਂ ਦਿੱਲੀ- 2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਵੇਲੇ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਐਸ ਆਈ ਟੀ ਵਲੋੰ ਦਿੱਤੀ ਕਲੀਨ ਚਿਟ ਸੰਬੰਧੀ ਸੁਪਰੀਮ ਕੋਰਟ ਮਰਹੂਮ ਕਾਂਗਰਸੀ ਆਗੂ ਅਹਿਸਨ ਜਾਫ਼ਰੀ ਦੀ ਪਤਨੀ ਜ਼ਕੀਆ ਜਾਫ਼ਰੀ ਵੱਲੋਂ ਪਾਈ ਪਟੀਸ਼ਨ ’ਤੇ 26 ਅਕਤੂਬਰ ਨੂੰ ਸੁਣਵਾਈ ਕਰੇਗੀ। ਜਸਟਿਸ ਏ.ਐੱਮ.ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਪਟੀਸ਼ਨਰ ਜ਼ਕੀਆ ਜਾਫ਼ਰੀ ਵੱਲੋਂ ਭਵਿੱਖ ਵਿੱਚ ਕੇਸ ਦੀ ਸੁਣਵਾਈ ਮੁਲਤਵੀ ਕਰਨ ਸਬੰਧੀ ਕਿਸੇ ਵੀ ਅਰਜ਼ੀ ’ਤੇ ਗੌਰ ਨਹੀਂ ਕਰੇਗਾ। ਜਾਫ਼ਰੀ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਕੋਲ 23000 ਸਫ਼ਿਆਂ ਦਾ ਰਿਕਾਰਡ ਹੈ, ਜਿਸ ਨੂੰ ਸੰਕਲਿਤ ਕੀਤੇ ਜਾਣ ਦੀ ਲੋੜ ਹੈ। ਸਿੱਬਲ ਨੇ ਕਿਹਾ ਕਿ ਕੇਸ ਦੀ ਸੁਣਵਾਈ ਇਸ ਸਾਲ ਅਪਰੈਲ ਵਿੱਚ ਮੁਲਤਵੀ ਕੀਤੀ ਗਈ ਸੀ ਤੇ ਮਹਾਮਾਰੀ ਕਰਕੇ ਰਿਕਾਰਡ ਨੂੰ ਸੰਕਲਿਤ ਨਹੀਂ ਕੀਤਾ ਜਾ ਸਕਿਆ। ਉਧਰ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਰਿਕਾਰਡ ਨੂੰ ਸੰਕਲਿਤ ਕਰਨ ਦੇ ਆਧਾਰ ’ਤੇ ਅਰਜ਼ੀ ਡੇਢ ਸਾਲ ਪਹਿਲਾਂ ਵੀ ਦਾਖ਼ਲ ਕੀਤੀ ਗਈ ਸੀ।
2002 ਦੇ ਗੁਜਰਾਤ ਦੰਗਿਆਂ ਚ ਮੋਦੀ ਨੂੰ ਕਲੀਨ ਚਿੱਟ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ 26 ਨੂੰ

Comment here