ਸਿਆਸਤਖਬਰਾਂਦੁਨੀਆ

20 ਸਿਖਰ ਸੰਮੇਲਨ – ਮੋਦੀ ਦਾ ਜਹਾਜ਼ ਪਾਕਿ ਦੇ ਹਵਾਈ ਖੇਤਰ ’ਚੋਂ ਲੰਘਿਆ

ਇਸਲਾਮਾਬਾਦ-ਬੀਤੇ ਦਿਨੀਂ 20 ਸਿਖਰ ਸੰਮੇਲਨ ਲਈ ਇਟਲੀ ਜਾਂਦੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ. ਵੀ. ਆਈ. ਪੀ. ਉਡਾਣ ਪਾਕਿਸਤਾਨੀ ਹਵਾਈ ਖੇਤਰ ਤੋਂ ਹੋ ਕੇ ਲੰਘੀ ਤੇ ਇਸਲਾਮਾਬਾਦ ਤੋਂ ਰਸਮੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਇਸੇ ਰਸਤੇ ਰਾਹੀਂ ਪਰਤੇਗੀ।
‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਬੋਇੰਗ 777, 300 ਈ. ਆਰ., ਕੇ 7006 ਬਹਾਵਲਪੁਰ ’ਚ ਪਾਕਿਸਤਾਨ ਹਵਾਈ ਖੇਤਰ ’ਚ ਦਾਖਲ ਹੋਇਆ, ਤੁਰਬਤ ਤੇ ਪੰਜਗੁਰ ਦੇ ਉਪਰੋਂ ਲੰਘਿਆ ਤੇ ਈਰਾਨ ਤੇ ਤੁਰਕੀ ਹੁੰਦੇ ਹੋਏ ਇਟਲੀ ਪਹੁੰਚਿਆ। ਸਿਵਲ ਐਵੀਏਸ਼ਨ ਅਥਾਰਟੀ (ਸੀ. ਏ. ਏ.) ਦੇ ਸੂਤਰਾਂ ਮੁਤਾਬਕ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਮੋਦੀ ਦੀ ਵਿਸ਼ੇਸ਼ ਉਡਾਣ ਲਈ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਇਜਾਜ਼ਤ ਮੰਗੀ ਸੀ। ਪਾਕਿਸਤਾਨ ਨੇ ਬੇਨਤੀ ਸਵੀਕਾਰ ਕਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਹਵਾਈ ਖੇਤਰ ਤੋਂ ਹੋ ਕੇ ਜਾਣ ਦੀ ਇਜਾਜ਼ਤ ਦਿੱਤੀ।
ਅਗਸਤ 2019 ’ਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ ’ਚ ਵੰਡਣ ਦੇ ਭਾਰਤ ਦੇ ਐਲਾਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਵਿਗੜ ਗਏ ਹਨ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅੱਤਵਾਦੀ, ਦੁਸ਼ਮਣੀ ਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਇਸਲਾਮਾਬਾਦ ਦੇ ਨਾਲ ਆਮ ਗੁਆਂਢੀ ਵਾਲੇ ਸਬੰਧ ਚਾਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਸਮੂਹ 20 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਇਟਲੀ ਪਹੁੰਚੇ।

Comment here