ਅਜਬ ਗਜਬਅਪਰਾਧਖਬਰਾਂ

20 ਸਕਿੰਟਾਂ ਚ ਐਨਫੀਲਡ ਦਾ ਲੌਕ ਬ੍ਰੇਰ

ਗਵਾਲੀਅਰ-ਕਲਾਕਾਰੀਆਂ ਵਾਲੇ ਸਾਡੇ ਭਾਰਤ ਮੁਲਕ ਚ ਕੁਝ ਵੀ ਅਸੰਭਵ ਨਹੀਂ ਹੈ। ਹਾਈਸਕਿਓਰਿਟੀ ਸਿਸਟਮ ਦਾ ਦਾਅਵਾ ਕਰਨ ਵਾਲੀ ਰਾਇਲ ਐਨਫੀਲਡ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਵੀ ਜੀਭ ਹੇਠ ਉਂਗਲ ਨੱਪ ਕੇ ਬਹਿ ਗਈ ਹੋਊ, ਜਦ ਪਤਾ ਲੱਗਿਆ ਹੋਊ ਕਿ ਸਾਡੇ ਪਤੰਦਰਾਂ ਨੇ ਵੀਹ ਸਕਿੰਟਾਂ ਚ  ਰਾਇਲ ਐਨਫੀਲਡ ਦਾ ਲੌਕ ਬਰੇਕ ਕਰਕੇ ਬਾਈਕ ਚੋਰੀ ਕਰ ਲਿਆ। ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੈ, ਤੇ ਬੀਤੇ ਐਤਵਾਰ ਵਾਪਰੀ ਹੈ। ਦੋ ਮੁਲਜ਼ਮ ਇਸ ਮਾਮਲੇ ਚ ਸੀ ਸੀ ਟੀ ਵੀ ਦੀ ਮਦਦ ਨਾਲ ਕਾਬੂ ਕੀਤੇ ਗਏ ਨੇ, ਜੋ ਮੋਰੇਨਾ ਜ਼ਿਲ੍ਹੇ ਦੇ ਹਨ ਤੇ ਉਹਨਾਂ ਕੋਲੋਂ ਚੋਰੀ ਕੀਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਨੌਜਵਾਨਾਂ ਨੇ ਥਾਣੇ ਵਿੱਚ ਆਪਣੀ ਚੋਰੀ ਦਾ ਡੈਮੋ ਵੀ ਪੇਸ਼ ਕੀਤਾ, ਕਿ ਕਿਵੇਂ ਉਹ ਸਿਰਫ ਵੀਹ ਸਕਿੰਟਾਂ ਚ ਐਨਫੀਲਡ ਦਾ ਲੌਕ ਬਰੇਕ ਕਰਕੇ ਬਿਨਾ ਚਾਬੀ ਦੇ ਸਟਾਰਟ ਕਰਕੇ ਲੈ ਜਾਂਦੇ ਨੇ। ਪੁਲਸ ਦੀ ਹਾਜ਼ਰੀ ਚ ਇਸ ਡੈਮੋ ਦੀ ਵੀਡੀਓ ਬਣੀ, ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ, ਕਲਾਕਾਰੀ ਦੇਖੋ ਕਿ ਜੀਹਨੂੰ ਨਹੀਂ ਵੀ ਪਤਾ, ਉਹ ਵੀ ਇਸ ਵੀਡੀਓ ਜ਼ਰੀਏ ਸਿਖਲਾਈ ਲੈ ਸਕਦੇ ਨੇ..। ਖੈਰ, ਸਿਆਣੇ ਆਂਹਦੇ ਨੇ ਨਾ.. ਤੂੰ ਕਿਉਂ ਰੋਨੀ ਏਂ ਰੰਘੜ ਦੀਏ ਮਾਏ, ਰੋਣਗੇ ਉਹ ਜਿਹਨਾਂ ਰੰਘੜ ਕਾਮੇ ਲਾਏ..।

Comment here