ਮੋਟਾਪਾ ਕੌਣ ਪਸੰਦ ਕਰਦਾ ਹੈ, ਪਰ ਸਾਡਾ ਰਹਿਣ, ਸਹਿਣ, ਕੰਮ ਕਾਰ ਹੀ ਅਜਿਹਾ ਹੋ ਗਿਆ ਹੈ ਕਿ ਦਿਨ ਭਰ ਆਪਣੇ ਲਈ ਸਮਾਂ ਹੀ ਨਹੀਂ ਕਢ ਪਾਉੰਦੇ ਕਿ ਵਧ ਰਹੇ ਮੋਟਾਪੇ ਲਈ ਕੋਈ ਕਸਰਤ ਵਗੈਰਾ ਹੀ ਕਰ ਸਕੀਏ। ਪਰ ਮਹਿਜ ਵੀਹ ਮਿੰਟ ਰੋਜ਼ ਦੇ ਕਢਣ ਨਾਲ ਇਸ ਮਸਲੇ ਦਾ ਹੱਲ ਹੋ ਜਾਵੇਗਾ। ਜੇਕਰ ਤੁਸੀ ਰੋਜ਼ ਰੱਸੀ ਟੱਪਦੇ ਹੋ ਤਾਂ ਤੁਹਾਨੂੰ ਕੋਈ ਵੀ ਕਸਰਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਰੱਸੀ ਟੱਪਣਾ ਕਾਰਡੀਓ ਐਕਸਰਸਾਈਜ਼ ਦਾ ਇਕ ਬਿਹਤਰੀਨ ਰੂਪ ਹੈ ਅਤੇ ਵਿਸ਼ਵ ਪੱਧਰੀ ਐਥਲੀਟ ਅਜਿਹਾ ਕਰਨ ਤੋਂ ਪਿੱਛੇ ਨਹੀਂ ਹੱਟਦੇ। ਰੱਸੀ ਟੱਪਣ ਨਾਲ ਪੇਟ ਅੰਦਰ ਰਹਿੰਦਾ ਹੈ। ਰੱਸੀ ਟੱਪਣਾ ਜਿੰਨਾਂ ਆਸਾਨ ਹੈ, ਉਨ੍ਹਾਂ ਹੀ ਇਹ ਸਾਡੀ ਸਿਹਤ ਦੇ ਲਈ ਫ਼ਾਇਦੇਮੰਦ ਵੀ ਹੈ। ਇਹ ਇਕ ਫ਼ੁਲ ਬਾਡੀ ਵਰਕਆਉਟ ਹੈ ਅਤੇ ਇਹ ਘੱਟ ਸਮੇਂ ਅੰਦਰ ਵੱਧ ਕੈਲਰੀ ਬਰਨ ਕਰਨ ‘ਚ ਮਦਦਗਾਰ ਹੈ।ਰੱਸੀ ਟੱਪਣ ਨਾਲ ਹੋਰ ਵੀ ਕਈ ਸਿਹਤ ਨੂੰ ਫਾਇਦੇ ਮਿਲਦੇ ਹਨ, ਆਓ ਜਾਣੀਏ-
ਭਾਰ ਘੱਟ ਹੁੰਦਾ ਹੈ-ਅਜੋਕੇ ਸਮੇਂ ‘ਚ ਮੋਟਾਪਾ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਮੋਟਾਪਾ ਘੱਟ ਕਰਨ ਲਈ ਦਵਾਈਆਂ ਜਾਂ ਹੋਰ ਵੀ ਬਹੁਤ ਸਾਰੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਲੋਕ ਭਾਰ ਘੱਟ ਕਰਨ ਲਈ ਸਵੇਰੇ ਸੈਰ ਕਰਨ ਜਾਂਦੇ ਹਨ ਪਰ ਸ਼ਾਇਦ ਤੁਸੀ ਇਹ ਨਹੀਂ ਜਾਣਦੇ ਕਿ ਰੱਸੀ ਟੱਪਣ ਨਾਲ ਭਾਰ ਬਹੁਤ ਜਲਦੀ ਘੱਟਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਰੱਸੀ ਟੱਪਣਾ ਸ਼ੁਰੂ ਕਰ ਦੇਵੋਂ।ਡਾਈਟਿੰਗ ਬਿਨਾਂ ਪੇਟ ਦੀ ਚਰੀਬ ਘਟਾਉਣ ‘ਚ ਰੱਸੀ ਟੱਪਣਾ ਇਕ ਅਸਰਦਾਰ ਕਸਰਤ ਹੈ। ਇਹ ਤੁਹਾਡੇ ਐਬਜ਼ ਨੂੰ ਵੀ ਕੱਸਦਾ ਹੈ।
ਦਿਲ ਦੀ ਸਿਹਤ ‘ਚ ਸੁਧਾਰ-ਰੋਜ਼ਾਨਾ ਰੱਸੀ ਟੱਪਣ ਨਾਲ ਤੁਹਾਡੇ ਦਿਲ ਦੀ ਐਕਸਰਸਾਈਜ਼ ਹੁੰਦੀ ਹੈ ਅਤੇ ਦਿਲ ਦੀ ਧੜਕਨ ਦੀ ਦਰ ਵਧਦੀ ਹੈ। ਐਕਸਪਰਟ ਅਨੁਸਾਰ, ਰੱਸੀ ਟੱਪਣ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ।
ਚਿਹਰੇ ‘ਤੇ ਆਵੇ ਨਿਖਾਰ -ਰੱਸੀ ਟੱਪਣ ਨਾਲ ਪਸੀਨਾ ਆਉਂਦਾ ਹੈ ਅਤੇ ਇਸ ਪਸੀਨੇ ਨਾਲ ਸਰੀਰ ‘ਚੋ ਹਾਨੀਕਾਰਕ ਪਦਾਰਥ ਬਾਹਰ ਨਿਕਲਦੇ ਹਨ। ਇਸ ਨਾਲ ਸਰੀਰ ਅੰਦਰੋਂ ਸਾਫ ਹੋ ਜਾਂਦਾ ਹੈ ਅਤੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।
ਰੀੜ੍ਹ ਦੀ ਹੱਡੀ, ਪਿੱਠ ਅਤੇ ਪੈਰ ਦੀ ਸਟ੍ਰੈਚਿੰਗ-ਬੱਚਿਆਂ ਦੀ ਹਾਈਟ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੱਸੀ ਟੱਪਣ ਦੀ ਸਲਾਹ ਦਿਓ। ਰੱਸੀ ਟੱਪਣ ਨਾਲ ਰੀੜ੍ਹ ਦੀ ਹੱਡੀ, ਪਿੱਠ ਅਤੇ ਪੈਰ ਦੀ ਸਟ੍ਰੈਚਿੰਗ ਹੁੰਦੀ ਹੈ, ਨਾਲ ਹੀ ਕੁਝ ਨਵੇਂ ਮਸਲਜ਼ ਵੀ ਬਣਦੇ ਹਨ।
ਪੂਰੇ ਸਰੀਰ ਦੀ ਕਸਰਤ-ਰੱਸੀ ਟੱਪਣ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਚੁਸਤੀ, ਤਾਕਤ ਅਤੇ ਹਰ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ। ਤੁਸੀਂ ਸਾਰਾ ਦਿਨ ਫਿੱਟ ਰਹਿੰਦੇ ਹੋ।
ਦਿਮਾਗ ਹੁੰਦਾ ਹੈ ਤੇਜ਼-ਕਈ ਵਾਰ ਅਸੀਂ ਕੰਮ ਕਰ ਕੇ ਬੋਰ ਹੋ ਜਾਂਦੇ ਹਾਂ ਅਤੇ ਚੁਸਤ ਹੋਣ ਲਈ ਰੱਸੀ ਟੱਪਦੇ ਹਾਂ । ਇਸ ਤਰ੍ਹਾਂ ਕਰਨ ਨਾਲ ਸਾਡਾ ਦਿਮਾਗ ਫ਼ਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੁਹਾਡਾ ਦਿਮਾਗ ਜ਼ਿਆਦਾ ਚੱਲਦਾ ਹੈ ਅਤੇ ਪੈਰਾਂ ‘ਤੇ ਇੰਨਾਂ ਦਬਾਅ ਨਹੀ ਪੈਂਦਾ।
ਸਾਹ ਲੈਣ ਦੀ ਸਮਰੱਥਾ-ਰੱਸੀ ਟੱਪਣ ਨਾਲ ਤੁਹਾਡੀ ਸਾਹ ਲੈਣ ਦੀ ਸਮਰੱਥਾ ਵਧ ਜਾਂਦੀ ਹੈ। ਸਿਹਤਮੰਦ ਰਹਿਣ ਦੇ ਲਈ ਅਸੀ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਾਂ ਜਿਸ ਵਿਚ ਅਸੀ ਆਪਣੇ ਸਾਹ ਨੂੰ ਵੀ ਕੁਝ ਸਮੇਂ ਤਕ ਰੋਕ ਦੇ ਹਾਂ ਅਤੇ ਰੱਸੀ ਟੱਪਣ ਦੇ ਸਮੇਂ ਸਾਹ ਨੂੰ ਨਹੀ ਰੋਕਣਾ ਪੈਂਦਾ।
ਹੱਡੀਆਂ ਦੇ ਲਈ ਲਾਭਕਾਰੀ-ਹੱਡੀਆਂ ਦੇ ਲਈ ਰੱਸੀ ਟੱਪਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਹਾਨੂੰ ਹੱਡੀਆਂ ਸਬੰਧਿਤ ਕੋਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੱਸੀ ਟੱਪਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਨੇਕ ਕੰਮ ਚ ਦੇਰੀ ਕਾਹਦੀ, ਹੋ ਜਾਓ ਫੇਰ ਅੱਜ ਤੋਂ ਹੀ ਸ਼ੁਰੂ…
Comment here