ਸਿਆਸਤਖਬਰਾਂ

1971 ਦੀ ਭਾਰਤ ਪਾਕਿ ਜੰਗ ਦੇ 50 ਸਾਲ ਪੂਰੇ ਹੋਣ ਤੇ ਮਨਾਏ ਜਸ਼ਨ

ਪਟਿਆਲਾ- ਭਾਰਤੀ ਫੌਜ ਵਲੋਂ 1971 ਦੀ ਭਾਰਤ ਪਾਕਿ ਜੰਗ ਦੇ 50 ਸਾਲ ਪੂਰੇ ਹੋਣ ਦੇ ਮਨਾਏ ਜਾ ਰਹੇ ਜਸ਼ਨਾਂ ਦੀ ਕੜੀ ਦੇ ਤਹਿਤ ਸਵਰਣਮ ਵਿਜੈ ਵਰਸ਼ ਸਮਾਰੋਹ ਤਹਿਤ ਪਟਿਆਲਾ ਦੇ ਵਾਈ ਐੱਸਵਾਈ ਆਰਮੀ ਕਲੱਬ ਦੇ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਦੇ ਵਿਚ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜੋਸ਼ੀਲੇ ਗੀਤ ਪੇਸ਼ ਕੀਤੇ ਸਮਾਗਮ ਦੇ ਵਿੱਚ ਬੀਜਾਈ ਮਸ਼ਾਲ ਵੀ ਲਿਆਂਦੀ ਗਈ ਜਿਹੜੀ ਕਿ ਨੌਂ ਦਿਨ ਪਟਿਆਲਾ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਰੱਖੇ ਜਾਣ ਦੇ ਮਗਰੋਂ ਅੱਜ ਮੇਰਠ ਦੇ ਲਈ ਰਵਾਨਾ ਹੋ ਗਈ। ਇਸ ਮੌਕੇ ਉਨੀ ਸੌ ਇਕਹੱਤਰ ਦੀ ਲੜਾਈ ਦੇ ਵਿਚ ਅਹਿਮ ਯੋਗਦਾਨ ਪਾ ਕੇ ਦੁਸ਼ਮਣਾਂ ਦਾ ਭਾਰੀ ਨੁਕਸਾਨ ਕਰਨ ਵਾਲੇ ਕਰਨਲ ਜੈ ਦੇਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸਾਡੀ ਇਹ ਲੜਾਈ ਦੀ ਜਿੱਤ ਅਸਲ ਦੇ ਵਿੱਚ ਸਾਡੇ ਦੇਸ਼ ਦੇ ਲੋਕਾਂ ਸੈਨਿਕਾਂ ਅਤੇ ਉਨ੍ਹਾਂ ਪਰਿਵਾਰਾਂ ਦੀ ਦੇਣ ਹੈ, ਜਿਨ੍ਹਾਂ ਨੇ  ਦੁਸ਼ਮਣ ਦੇ ਨਾਲ ਲੋਹਾ ਲੈਂਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ । ਅੱਜ ਉਨੀ ਸੌ ਇਕਹੱਤਰ ਦੇ ਮੁਕਾਬਲੇ ਸਾਡਾ ਦੇਸ਼ ਲੜਾਈ ਦੀ ਤਕਨੀਕ ਦੇ ਵਿੱਚ ਬਹੁਤ ਅੱਗੇ ਹੈ  ਅਤੇ ਕੋਈ ਵੀ ਦੇਸ਼ ਸਾਡੇ ਮੁਲਕ ਦੀ ਸੁਰੱਖਿਆ ਵੱਲ ਅੱਖ ਚੁੱਕ ਕੇ ਨਹੀਂ ਵੇਖ ਸਕਦਾ ਕਿਉਂਕਿ ਸਾਡੇ ਦੇਸ਼ ਦੀਆਂ ਤਿੰਨੋਂ ਸਲਾਮਾਂ ਦੁਸ਼ਮਣਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਹੁਣ ਅਤਿ ਆਧੁਨਿਕ  ਤਕਨੀਕ ਦੇ ਨਾਲ ਵੀ ਲੈਸ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਨਾਲ ਜਦੋਂ ਉਸ ਦੇਸ਼ ਦੇ ਲੋਕ ਹੁਣ ਤਾਂ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਅਤੇ ਸਾਡੇ ਦੇਸ਼ ਦਾ ਬੱਚਾ ਬੱਚਾ ਭਾਰਤੀ ਫ਼ੌਜ ਦੇ ਨਾਲ ਹੈ ਅਤੇ ਅਸੀਂ ਅੱਜ ਇਹ ਗੱਲ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਵੀਰ ਸੈਨਿਕਾਂ ਨੇ ਜੋ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੂੰ ਇਹ ਦੇਸ਼ ਕਦੇ ਵੀ ਨਹੀਂ ਭੁੱਲ ਸਕਦਾ ਅਤੇ ਸਾਨੂੰ ਉਨ੍ਹਾਂ ਤੇ ਮਾਣ ਹੈ  ਇਸ ਮੌਕੇ ਭਾਰੀ ਗਿਣਤੀ ਵਿੱਚ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਐੱਨਸੀਸੀ ਦਾ ਕੈਡਿਟ ਵੀ ਸ਼ਾਮਿਲ ਹੋਏ।

Comment here