ਸਿਆਸਤਸਿਹਤ-ਖਬਰਾਂਖਬਰਾਂਦੁਨੀਆਮਨੋਰੰਜਨ

1963 ’ਚ ਬਣੀ “The Omicron Variant  ਫ਼ਿਲਮ ਬਾਰੇ ਕੁਝ ਰੌਚਕ ਤੱਥ ਆਏ ਸਾਹਮਣੇ

ਮੁੰਬਈ-ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ ਰੋਚਕ ਜਾਣਕਾਰੀ ਸ਼ੇਅਰ ਕੀਤੀ ਹੈ, ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ ਆਨੰਦ ਮਹਿੰਦਰਾ ਨੇ ਆਪਣੇ ਟਵੀਟ ’ਚ ਇਕ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਅੱਜ ਤੋਂ 58 ਸਾਲ ਪਹਿਲਾਂ 1963 ’ਚ ਇਟਾਲਿਅਨ ਫਿਲਮ ‘“The Omicron Variant’ ਰਿਲੀਜ਼ ਹੋਈ ਸੀ। ਆਨੰਦ ਮਹਿੰਦਰਾ ਨੇ ਟਵੀਟ ’ਚ ਲਿਖਿਆ ਕਿ ਅਤੇ ਮੇਰੇ ਆਖਰੀ ਟਵੀਟ ਤੋਂ ਬਾਅਦ ਸਕੂਲ ਦੇ ਇਕ ਦੋਸਤ ਨੇ ਮੈਨੂੰ ਇਹ ਮਾਮੂਲੀ ਜਿਹੀ ਗੱਲ ਭੇਜੀ ਅਤੇ ਦੱਸਿਆ ਕਿ ਓਮਿਕਰੋਨ ਨਾਂ ਦੀ ਫਿਲਮ ਕਾਫੀ ਸਮਾਂ ਪਹਿਲਾਂ ਬਣੀ ਹੈ।’ ਆਨੰਦ ਮਹਿੰਦਰਾ ਵਲੋਂ ਟਵੀਟ ਕੀਤੇ ਗਏ ਫਿਲਮ ਦੇ ਪੋਸਟਰ ’ਚ ਦੱਸਿਆ ਗਿਆ ਹੈ ਕਿ ਇਹ ਫਿਲਮ ਸਾਲ 1963 ’ਚ ਰਿਲੀਜ਼ ਹੋਈ ਸੀ, ਜਿਸ ’ਚ ਧਰਤੀ ’ਤੇ ਰਹਿਣ ਵਾਲੇ ਲੋਕਾਂ ਦੇ ਸਰੀਰ ’ਤੇ ਏਲੀਅਨ ਦੇ ਕਬਜ਼ੇ ਬਾਰੇ ਦੱਸਿਆ ਗਿਆ ਹੈ, ਤਾਂ ਜੋ ਉਹ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਣ।’
ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਵੀ ਇਸ ਪੋਸਟਰ ਨੂੰ ਸ਼ੇਅਰ ਕੀਤਾ ਸੀ
ਉਦਯੋਗਪਤੀ ਆਨੰਦ ਮਹਿੰਦਰਾ ਤੋਂ ਇਲਾਵਾ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਵੀ ਆਪਣੇ ਟਵਿੱਟਰ ਹੈਂਡਲ ’ਤੇ ਫਿਲਮ ’ਦ ਓਮੀਕਰੋਨ ਵੇਰੀਐਂਟ’ ਦਾ ਪੋਸਟਰ ਸਾਂਝਾ ਕੀਤਾ ਹੈ। ਨਾਲ ਹੀ ਰਾਮ ਗੋਪਾਲ ਵਰਮਾ ਨੇ ਕੈਪਸ਼ਨ ’ਚ ਲਿਖਿਆ ਕਿ ਇਹ ਪੋਸਟਰ ਤੁਹਾਡੇ ਸਿਰ ਨੂੰ ਚੱਕਰ ਲਿਆ ਸਕਦੀ ਹੈ। ਇਹ ਫਿਲਮ 1963 ਵਿੱਚ ਹੀ ਆਈ ਸੀ।
ਸ਼ੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹੈ ਪੋਸਟਰ
ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਸਲ ਵਿੱਚ ਇਹ ਇੱਕ ਸਾਇੰਸ ਫਿਕਸ਼ਨ ਫਿਲਮ ਸੀ, ਜਿਸ ਵਿੱਚ ਇੱਕ ਏਲੀਅਨ ਮਨੁੱਖ ਦੇ ਰੂਪ ਵਿੱਚ ਧਰਤੀ ਦੀਆਂ ਚੀਜ਼ਾਂ ਨੂੰ ਦੇਖਣ ਲਈ ਆਉਂਦਾ ਹੈ ਤਾਂ ਕਿ ਉਸ ਦੀ ਨਸਲ ਇਸ ਗ੍ਰਹਿ ਉੱਤੇ ਕਬਜ਼ਾ ਕਰ ਸਕੇ। ਸਾਲ 2013 ’ਚ ਇਸੇ ਵਿਸ਼ੇ ’ਤੇ ਇਕ ਫਿਲਮ ਵੀ ਰਿਲੀਜ਼ ਹੋਈ ਸੀ, ਜਿਸ ਦਾ ਨਾਂ ’ਦਿ ਵਿਜ਼ਿਟਰ ਫਰਾਮ ਪਲੈਨੇਟ ਓਮੀਕ੍ਰੋਨ’ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਓਮੀਕਰੋਨ ਯੂਨਾਨੀ ਵਰਣਮਾਲਾ ਦਾ ਇੱਕ ਸ਼ਬਦ ਹੈ, ਇਸਦੀ ਵਰਤੋਂ ਅਤੀਤ ਵਿੱਚ ਕਈ ਥਾਵਾਂ ’ਤੇ ਕੀਤੀ ਜਾਂਦੀ ਰਹੀ ਹੈ।

Comment here