ਅਪਰਾਧਖਬਰਾਂ

19 ਸਾਲ ਪੁਰਾਣੇ ਕਿਡਨੀ ਕਾਂਡ ਦੇ ਦੋਸ਼ੀ ਡਾਕਟਰਾਂ ਨੂੰ 10-10 ਸਾਲ ਦੀ ਕੈਦ

ਅੰਮ੍ਰਿਤਸਰ-19 ਸਾਲ ਪੁਰਾਣੇ ਕਿਡਨੀ ਕਾਂਡ ’ਚ ਦੋ ਡਾਕਟਰਾਂ ਡਾ. ਭੁਪਿੰਦਰ ਸਿੰਘ ਅਤੇ ਡਾ. ਭੂਸ਼ਣ ਅਗਰਵਾਲ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੁਣਾ ਕੇ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੈਣੀ ਸਮੇਤ ਸੱਤ ਮੁਲਜ਼ਮਾਂ ਨੂੰ ਦੋਸ਼ ਸਾਬਿਤ ਨਾ ਹੋਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ। ਕੇਸ ਦੀ ਸੁਣਵਾਈ ਦੌਰਾਨ ਡਾ. ਪੀ ਕੇ ਸਰੀਨ, ਪੀ ਕੇ ਜੈਨ ਤੇ ਵਕੀਲ ਰਾਜਨ ਪੁਰੀ ਦੀ ਮੌਤ ਹੋ ਚੁੱਕੀ ਹੈ। ਸਾਲ 2003 ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗੁਰਦੇ ਦੀ ਘਟਨਾ ਦੇ ਦੋਸ਼ ਹੇਠ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ’ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਦਾਲਤ ਨੇ ਇਹ ਸਜ਼ਾ ਹੱਤਿਆ ਦੇ ਕੇਸ ਨੂੰ ਗ਼ੈਰ-ਇਰਾਦਤਨ ਹੱਤਿਆ ਦੇ ਮਾਮਲੇ ’ਚ ਤਬਦੀਲ ਕਰਦੇ ਹੋਏ ਸੁਣਵਾਈ ਕੀਤੀ ਹੈ।
ਇਸ ਦੇ ਨਾਲ ਹੀ ਫਰਜ਼ੀ ਕਿਡਨੀ ਟਰਾਂਸਪਲਾਂਟ ਦੇ ਇਕ ਹੋਰ ਮਾਮਲੇ ’ਚ ਦੋਸ਼ੀਆਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ’ਤੇ 65-65 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਵੀ ਦੋਸ਼ ਸਾਬਿਤ ਨਾ ਹੋਣ ’ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੈਣੀ, ਹਰਦਿਆਲ ਮਹਿਤਾ, ਡਾਕਟਰ ਜਗਦੀਸ਼ ਗਾਰਗੀ, ਗੌਰਵ ਰਾਜ, ਪੰਕਜ ਗੁਪਤਾ, ਵਿਨੋਦ ਸਮੇਤ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

Comment here