ਜਗਰਾਓਂ : ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ 24 ਘੰਟਿਆਂ ‘ਚੋਂ 18-18 ਘੰਟੇ ਜਨਤਾ ਦੀ ਕਚਹਿਰੀ ‘ਚ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ 4 ਵਜੇ ਅੱਖ ਖੁੱਲ੍ਹਦਿਆਂ ਹੀ ਤਿਆਰ ਹੋ ਕੇ ਘਰ ਵਿਚ ਹੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਚੋਣਾਂ ਦੇ ਮੈਦਾਨ ’ਚ ਉਤਰ ਜਾਂਦੇ ਹਨ। ਇਸ ਦੌਰਾਨ ਕੈਪਟਨ ਸੰਧੂ ਮੋਬਾਈਲ ‘ਤੇ ਸੋਸ਼ਲ ਮੀਡੀਆ ਨਾਲ ਜੁੜਦੇ ਹੋਏ ਤਮਾਮ ਸੁਨੇਹੇ ਦੇਖਣ ਦੇ ਨਾਲ ਉਨ੍ਹਾਂ ਦੇ ਜਵਾਬ ਦਿੰਦੇ ਹਨ। ਕੱਲ੍ਹ ਕੈਪਟਨ ਸੰਧੂ ਵਿਧਾਨ ਸਭਾ ਹਲਕੇ ਦੇ ਪਿੰਡ ਸ਼ੇਖੂਪੁਰਾ, ਈਸੇਵਾਲ, ਚੰਗਣ, ਬਸੇਮੇਂ, ਮਾਜਰੀ, ਸਵੱਦੀ ਕਲਾਂ ਪੱਛਮੀ, ਦਾਖਾ, ਮੁੱਲਾਂਪੁਰ ਤੇ ਦੇਰ ਰਾਤ ਤਕ ਸ਼ਹਿਰ ਦੇ ਵਾਰਡ-12, 13 ਤੇ 15 ਵਿਚ ਜਨਤਾ ਦੀ ਕਚਹਿਰੀ ਪੇਸ਼ ਹੁੰਦੇ ਹੋਏ ਆਪਣੇ ਢਾਈ ਸਾਲਾਂ ਦੇ ਕਾਰਜਕਾਲ ‘ਚ ਪੌਣੇ ਦੋ ਅਰਬ ਦੀ ਗ੍ਰਾਟ ਨਾਲ ਕੀਤੇ ਕਾਰਜ, ਸਥਾਪਿਤ ਕੀਤੇ ਪ੍ਰਰਾਜੈਕਟ, ਸੜਕਾਂ ਦਾ ਜਾਲ ਵਿਛਾਉਣ ਸਮੇਤ ਪ੍ਰਰਾਪਤੀਆਂ ਨੂੰ ਗਿਣਾਉਂਦੇ ਹੋਏ ਵਿਕਾਸ ਦੀ ਇਸ ਲਹਿਰ ਨੂੰ ਜਾਰੀ ਰੱਖਣ ਲਈ ਵੋਟ ਦੀ ਅਪੀਲ ਕਰਦੇ ਅਕਾਲੀ ਦਲ ਦੇ ਉਮੀਦਵਾਰ ਦੀਆਂ ਖਾਮੀਆਂ ਨੂੰ ਗਿਣਾਉਣਾ ਨਹੀਂ ਭੁੱਲਦੇ। ਇਸੇ ਦੌਰਾਨ ਇੱਕ ਪਿੰਡ ਤੋਂ ਦੂਜੇ ਪਿੰਡ, ਦੂਜੇ ਤੋਂ ਤੀਜੇ ਦਾ ਪੈਂਡਾ ਤੈਅ ਕਰਦਿਆਂ ਕੈਪਟਨ ਸੰਧੂ ਕੋਲ ਇੱਕ ਮਿੰਟ ਵੀ ਫੁਰਸਤ ਦਾ ਪਲ ਨਹੀਂ ਹੁੰਦਾ। ਇਸ ਦੌਰਿਆਂ ਦੌਰਾਨ ਪਿੰਡਾਂ ‘ਚ ਪ੍ਰਚਾਰ ਸਮੱਗਰੀ ਦੀ ਘਾਟ ਤੇ ਚੋਣ ਦਫ਼ਤਰ ਦਾ ਪੂਰਾ ਹਾਲ ਫੋਨ ‘ਤੇ ਹੀ ਪੁੱਛਣਾ ਨਹੀਂ ਭੁੱਲਦੇ। ਉਹ ਜਿਆਦਾਤਰ ਚੋਣ ਮੁਹਿੰਮ ਦੌਰਾਨ ਹੀ ਵੋਟਰ, ਸਪੋਟਰ ਦੇ ਘਰ ਹੀ ਲੰਚ ਕਰ ਲੈਂਦੇ ਹਨ। ਇਸ ਦੇ ਨਾਲ ਹੀ ਥਾਂ-ਥਾਂ ਸਮਾਗਮਾਂ ਵਿਚ ਚਾਹ ਦੀਆਂ ਚੁਸਕੀਆਂ ਨਾ ਚਾਹੁੰਦੇ ਹੋਏ ਵੀ ਵੋਟਰਾਂ ਦਾ ਹੁਕਮ ਮੰਨਦਿਆਂ ਪੀ ਲੈਂਦੇ ਹਨ। ਦੇਰ ਰਾਤ 12 ਵੱਜ ਬਿਸਤਰ ਨਸੀਬ ਹੁੰਦਾ ਹੈ। ਕੈਪਟਨ ਸੰਧੂ ਅਨੁਸਾਰ ਬਿਸਤਰ ‘ਤੇ ਡਿੱਗਦਿਆਂ ਹੀ ਤੜਕੇ 4 ਕਦੋਂ ਵਜ ਜਾਂਦੇ ਹਨ ਪਤਾ ਹੀ ਨਹੀਂ ਲੱਗਦਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹਾਲਾਂਕਿ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਕੀਤੇ ਰਿਕਾਰਡ ਤੋੜ ਵਿਕਾਸ ਦੇ ਕੰਮਾਂ ਤੋਂ ਬੱਚਾ ਬੱਚਾ ਜਾਣੂੰ ਹੈ ਪਰ ਫਿਰ ਵੀ ਚੋਣ ਮੁਹਿੰਮ ‘ਚ ਜਨਤਾ ਨਾਲ ਰਾਬਤਾ ਰੱਖਣਾ ਵੋਟਾਂ ਲਈ ਅਪੀਲ ਕਰਨੀ ਉਮੀਦਵਾਰ ਦਾ ਫ਼ਰਜ਼ ਹੁੰਦਾ ਹੈ।
18-18 ਘੰਟੇ ਲੋਕਾਂ ਚ ਬੀਤਦੇ ਨੇ – ਸੰਦੀਪ ਸੰਧੂ

Comment here