ਸਿਆਸਤਖਬਰਾਂ

1710 ਕਰੋੜ ਦਾ ਪੁਲ ਤਾਸ਼ ਦੇ ਪੱਤੇ ਵਾਂਗ ਉੱਡ ਗਿਆ

ਭਾਗਲਪੁਰ-ਬੀਤੀ ਰਾਤ ਇਥੇ ਹਨੇਰੀ ਤੇ ਮੀਂਹ ਕਾਰਨ ਸਤਾਰਾਂ ਸੌ ਕਰੋੜ ਰੁਪਏ ਦਾ ਪੁਲ ਤਾਸ਼ ਦੇ ਪੱਤਿਆਂ ਵਾਂਗ ਉੱਡ ਗਿਆ। ਬਿਹਾਰ ਦੇ ਭਾਗਲਪੁਰ ਅਤੇ ਖਗੜੀਆ ਨੂੰ ਜੋੜਨ ਵਾਲੇ ਚਾਰ ਮਾਰਗੀ ਪੁਲ ਦਾ ਸੁਪਰ ਸਟਰਕਚਰ ਢਹਿ ਗਿਆ। ਸੁਲਤਾਨਗੰਜ ਵਾਲੇ ਪਾਸੇ ਤੋਂ ਪੋਲ ਨੰਬਰ 4, 5 ਅਤੇ 6 ਦੇ ਵਿਚਕਾਰ ਕਾਸਟਿੰਗ ਲਈ ਬਣਾਇਆ ਗਿਆ ਢਾਂਚਾ ਢਹਿ ਗਿਆ। ਕੇਬਲ ਲਗਾਉਣ ਦੇ ਬਾਵਜੂਦ ਪੁਲ ਦਾ ਉੱਚਾ ਢਾਂਚਾ ਢਹਿ ਜਾਣਾ ਇੰਜੀਨੀਅਰ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਇਹ ਢਾਂਚਾ 100 ਫੁੱਟ ਤੋਂ ਵੱਧ ਲੰਬਾ ਸੀ। ਇਹ ਪੁਲ 1710.77 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣਾ ਹੈ। ਐਸਪੀ ਸਿੰਗਲਾ ਕੰਸਟਰਕਸ਼ਨ ਲਿਮਟਿਡ ਇਸ ਚਾਰ ਮਾਰਗੀ ਪੁਲ ਦਾ ਨਿਰਮਾਣ ਕਰ ਰਹੀ ਹੈ। ਦਰਅਸਲ, ਇਹ ਪੁਲ ਅਗਵਾਨੀ ਅਤੇ ਸੁਲਤਾਨਗੰਜ ਘਾਟ (ਭਾਗਲਪੁਰ ਜ਼ਿਲ੍ਹਾ) ਵਿਚਕਾਰ 1710.77 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੁਲਤਾਨਗੰਜ ਤੋਂ ਖੰਭੇ ਨੰਬਰ 4, 5 ਅਤੇ 6 ਵਿਚਕਾਰ ਕਾਸਟਿੰਗ ਦਾ ਕੰਮ ਚੱਲ ਰਿਹਾ ਸੀ। ਦੱਸ ਦਈਏ ਕਿ ਇਸ ਪੁਲ ਦਾ ਨਿਰਮਾਣ ਐਸਪੀ ਸਿੰਗਲਾ ਕੰਸਟਰਕਸ਼ਨ ਲਿਮਟਿਡ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਨਿਰਮਾਣ ਕਾਰਜ ਦੀ ਜਾਂਚ ਦੀ ਮੰਗ ਕੀਤੀ ਹੈ।

Comment here