ਚੇਨਈ–ਤਾਮਿਲਨਾਡੂ ਆਈਡਲ ਵਿੰਗ ਨੇ ਦੱਸਿਆ ਕਿ ਬਾਈਬਲ ਨੂੰ 17 ਸਾਲ ਪਹਿਲਾਂ ਵਿਦੇਸ਼ੀਆਂ ਦੇ ਇਕ ਸਮੂਹ ਨੇ ਚੋਰੀ ਕਰ ਲਿਆ ਸੀ। ਪਰ ਹੁਣ ਇਸ ਦਾ ਪਤਾ ਲਗਾ ਲਿਆ ਗਿਆ ਹੈ। ਤਾਮਿਲ ਵਿਚ ਲਿਖੀ ਇਹ ਦੁਨੀਆ ਦੀ ਪਹਿਲੀ ਬਾਈਬਲ ਹੈ ਅਤੇ ਇਸ ਨੂੰ 17ਵੀਂ ਸਦੀ ਵਿਚ ਥਾਰੰਗਾਂਬਦੀ ਰਿਆਸਤ ਵਿਚ ਛਾਪਿਆ ਗਿਆ ਸੀ।
ਵਿਜ਼ੀਟਰ ਕਿਤਾਬ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ 7 ਅਕਤੂਬਰ 2005 ਨੂੰ ਲਾਈਬ੍ਰੇਰੀ ਵਿਚ ਕੁਝ ਵਿਦੇਸ਼ੀ ਆਏ ਸਨ ਅਤੇ ਉਦੋਂ ਤੋਂ ਬਾਈਬਲ ਗਾਇਬ ਹੈ। ਇਸ ਤੋਂ ਬਾਅਦ ਦੁਨੀਆ ਭਰ ਦੇ ਵੱਖ-ਵੱਖ ਮਿਊਜੀਅਮਾਂ ਦੀ ਵੈੱਬਸਾਈਟ ਨੂੰ ਦੇਖਿਆ ਗਿਆ ਅਤੇ ਜਾਰਜ ਤੀਜੇ ਦੇ ਸੰਗ੍ਰਹਿ ਵਿਚ ਕੁਝ ਸ਼ੱਕ ਹੋਇਆ, ਜਿਸ ਵਿਚ ਹਜ਼ਾਰਾਂ ਪ੍ਰਿੰਟਿੰਗ ਕਿਤਾਬਾਂ, ਪਾਂਡੁਲਿਪੀ ਅਤੇ ਕਿਤਾਬਾਂ ਹਨ, ਜਿਨ੍ਹਾਂ ਵਿਚੋਂ ਵਧੇਰੇ ਅਸਾਧਾਰਨ ਹਨ। ਇਸ ਵਿਚ ਚੋਰੀ ਕੀਤੀ ਗਈ ਬਾਈਬਲ ਵੀ ਸੀ।
ਵਿੰਗ ਨੇ ਪਤਾ ਲਾਇਆ ਹੈ ਕਿ ਇਹ ਕਿਤਾਬ ਲੰਡਨ ਵਿਚ ਇਕ ਮਿਊਜ਼ੀਅਮ ਵਿਚ ਹੈ। ਇਸ ਬਾਈਬਲ ਦੀ ਖਾਸ ਗੱਲ ਇਹ ਹੈ ਕਿ ਇਸ ’ਤੇ ਤੰਜੋਰ ਦੇ ਰਾਜਾ ਸਰਫੋਜੀ ਦੇ ਹਸਤਾਖਰ ਹਨ। ਇਸ ਨੂੰ ਤੰਜਾਵੁਰ ਦੇ ਸਰਸਵਤੀ ਮਹੱਲ ਲਾਈਬ੍ਰੇਰੀ ਤੋਂ 2005 ਵਿਚ ਚੋਰੀ ਕਰ ਲਿਆ ਗਿਆ ਸੀ।
17ਵੀਂ ਸਦੀ ਦੀ ਤਮਿਲ ਬਾਈਬਲ ਲੰਡਨ ਦੇ ਮਿਊਜ਼ੀਅਮ ’ਚ ਮਿਲੀ


Comment here