ਹਨੂੰਮਾਨਗੜ-ਨਸ਼ੇ ਦਾ ਕਹਿਰ ਪੰਜਾਬ ਹੀ ਨਹੀਂ ਹੋਰ ਸੂਬਿਆਂ ਚ ਵੀ ਹੈ, ਦਿੱਲੀ ਬਾਰੇ ਵੀ ਪਿਛਲੇ ਦਿਨੀ ਇਕ ਰਿਪੋਰਟਜਨਕ ਹੋਈ ਹੈ, ਜਿਥੇ ਦਸ ਤੋਂ ਸਤਾਰਾਂ ਸਾਲ ਦੀ ਉਮਰ ਦੇ ਚਾਰ ਲੱਖ ਤੋਂ ਵੱਧ ਬੱਚੇ ਨਸ਼ੇ ਦੀ ਦਲਦਲ ਚ ਫਸੇ ਹੋਏ ਹਨ। ਏਨੀ ਵਿਰਕਾਲ ਸਮਸਿਆ ਨੂੰ ਕੋਈ ਸਰਕਾਰ ਗੰਭੀਰਤਾ ਨਾਲ ਪਤਾ ਨਹੀ ਕਿਉੰ ਨਹੀ ਲੈ ਰਹੀ। ਹਾਲਤ ਇਹ ਹੈ ਕਿ ਜਵਾਨੀ ਨਸ਼ੇ ਚ ਫਸੀ ਅਪਰਾਧਕ ਬਿਰਤੀ ਦਾ ਸ਼ਿਕਾਰ ਹੋ ਰਹੀ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਚ 16 ਸਾਲਾ ਨਸ਼ੇੜੀ ਨੇ ਕੁਹਾੜੀ ਨਾਲ ਵਾਰ ਕਰ ਕੇ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਅਤੇ ਛੋਟੇ ਭਰਾ ਨੂੰ ਜ਼ਖਮੀ ਕਰ ਦਿੱਤਾ। ਮਾਪਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚੌਦਾਂ ਸਾਲਾ ਭਰਾ ਦੀ ਹਾਲਤ ਨਾਜੁਕ ਹੈ। ਮੁਲਜ਼ਮ ਪੁਲਸ ਦੀ ਹਿਰਾਸਤ ਚ ਹੈ। ਦਸਿਆ ਜਾ ਰਿਹਾ ਹੈ ਕਿ ਕਿਸਾਨ ਮਾਪੇ ਉਸ ਨੂੰ ਨਸ਼ਾ ਕਰਨ ਤੋਂ ਵਰਜਦੇ ਸੀ, ਉਸ ਦਾ ਇਲਾਜ ਕਰਾਉਣ ਲਈ ਨਸ਼ਾ ਮੁਕਤੀ ਕੇਂਦਰ ਵੀ ਦਾਖਲ ਕਰਾਇਆ ਸੀ, ਜਿਥੋਂ ਉਹ ਸੋਮਵਾਰ ਨੂੰ ਹੀ ਵਾਪਸ ਆਇਆ ਤੇ ਦੁਬਾਰਾ ਫੇਰ ਨਸ਼ਾ ਕਰਨ ਲਗਿਆ, ਮਾਪਿਆਂ ਨੇ ਦੁਬਾਰਾ ਫੇਰ ਨਸ਼ਾ ਛੁਡਾਊੰ ਕੇੰਦਰ ਦਾਖਲ ਕਰਾਉਣ ਦਾ ਫੈਸਲਾ ਕਰ ਲਿਆ ਤਾਂ ਮੁੰਡੇ ਨੇ ਨਸ਼ੇ ਚ ਧੁੱਤ ਹੋਏ ਨੇ ਕੁਹਾੜੀ ਨਾਲ ਸੁੱਤੇ ਪਏ ਮਾਪਿਆਂ ਉਤੇ ਕਈ ਵਾਰ ਕੀਤੇ, ਰੌਲਾ ਸੁਣ ਕੇ ਛੋਟਾ ਭਰਾ ਓਥੇ ਆਇਆ ਤਾਂ ਨਸ਼ੇੜੀ ਨੇ ਉਸ ਤੇ ਵੀ ਵਾਰ ਕਰ ਦਿਤਾ, ਤੇ ਫਰਾਰ ਹੋ ਗਿਆ। ਘਟਨਾ ਬੁੱਧਵਾਰ ਰਾਤ ਨੂੰ ਵਾਪਰੀ। ਆਂਢ ਗੁਆਂਢ ਨੇ ਰੌਲਾ ਸੁਣਿਆ ਤਾਂ ਤਿੰਨਾਂ ਨੂੰ ਹਸਪਤਾਲ ਲੈ ਗਏ, ਪੁਲਸ ਸੱਦੀ ਗਈ, ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਹਿਰਾਸਤ ਚ ਲੈ ਲਿਆ ਤੇ ਵਾਰਦਾਤ ਲਈ ਵਰਤੀ ਕੁਹਾੜੀ ਵੀ ਕਬਜੇ ਚ ਲੈ ਲਈ। ਸਾਰੇ ਇਲਾਕੇ ਚ ਸਹਿਮ ਹੈ, ਕਤਲ ਦੀ ਵਾਰਦਾਤ ਕਰਕੇ ਤੇ ਉਸ ਪਿਛਲੀ ਵਜਾ ਕਰਕੇ ਮਾਪੇ ਖੌਫਜ਼ਦਾ ਹਨ, ਕਿਉਂਕਿ ਸਿੰਥੈਟਿਕ ਨਸ਼ਾ ਰਾਜਸਥਾਨ ਚ ਵੀ ਪੈਰ ਪਸਾਰ ਚੁਕਿਆ ਹੈ।
16 ਸਾਲਾ ਨਸ਼ੇੜੀ ਮੁੰਡੇ ਨੇ ਮਾਪਿਆਂ ਦਾ ਕੀਤਾ ਕਤਲ

Comment here