ਅਪਰਾਧਖਬਰਾਂ

15 ਦਿਨਾਂ ਚ ਸਭ ਲੈ ਫੁਰਰ ਹੋਈ 17 ਲੱਖ ’ਚ ਲਿਆਂਦੀ ਲਾੜੀ

ਜਲੌਰ-ਫਿਲਮਾਂ ਦੀ ਲੁਟੇਰੀ ਦੁਲਹਣ ਦੀ ਤਰ੍ਹਾਂ ਹੀ ਅਸਲ ਜ਼ਿੰਦਗੀ ਵਿੱਚ ਵੀ ਇੱਕ ਨੋਜਵਾਨ ਇੱਕ ਲੁਟੇਰੀ ਦੁਲਹਣ ਦੇ ਜਾਲ ਵਿੱਚ ਫਸ ਗਿਆ। 25 ਸਾਲਾ ਨੌਜਵਾਨ ਰਾਜਸਥਾਨ ਜਲੌਰ ਦਾ ਰਹਿਣ ਵਾਲਾ ਹੈ। ਉਸ ਨੇ 17 ਲੱਖ ਰੁਪਏ ਦੀ ਮੋਟੀ ਰਕਮ ਦੇ ਕੇ 23 ਸਾਲ ਦੀ ਲਾੜੀ ਲਿਆਂਦੀ ਸੀ। ਪਰ ਉਹ ਲਾੜੀ 15 ਦਿਨਾਂ ਵਿੱਚ ਹੀ ਸਭ ਲੈਕੇ ਭੱਜ ਗਈ। ਕਾਫੀ ਲੱਭਣ ਤੋਂ ਬਾਅਦ ਨੌਜਵਾਨ ਨੇ ਪੁਲਿਸ ਤੋਂ ਮਦਦ ਮੰਗੀ। ਮਾਮਲਾ ਦਰਜ ਕਰ ਪੁਲਿਸ ਨੇ ਲਾੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਲਾੜੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰ ਉਸ ਦੇ ਦਲਾਲ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਗ੍ਰਿਫਤਾਰ ਦਲਾਲ ਤੋਂ ਪੁੱਛਗਿੱਛ ਸ਼ੁਰੂ ਕਰ ਗੁਜਰਾਤ ’ਚ ਲਾੜੀ ਦੀ ਭਾਲ ਸ਼ੁਰੂ ਕੀਤੀ ਹੈ। ਪੁਲਿਸ ਮੁਤਾਬਕ ਨੌਜਵਾਨ ਜਲੌਰ ਜ਼ਿਲ੍ਹੇ ਦੇ ਬਗੋੜਾ ਥਾਣਾ ਖੇਤਰ ਦਾ ਰਹਿਣ ਵਾਲਾ ਹੈ। ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਫਰਵਰੀ 2021 ਵਿੱਚ ਹੋਇਆ ਸੀ। ਵਿਆਹ ਕਰਵਾਉਣ ਦੇ ਨਾਂ ਤੇ ਇਕ ਦਲਾਲ ਨੇ ਉਸ ਤੋਂ 17 ਲੱਖ ਰੁਪਏ ਲਏ ਸਨ। ਵਿਆਹ ਤੋਂ 15 ਦਿਨ ਬਾਅਦ ਲਾੜੀ ਪੇਕੇ ਚਲੀ ਗਈ। ਪਰ ਉਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਆਈ।

Comment here