ਕਰਨਾਲ-ਇਥੋਂ ਦੀ ਨਵੀਂ ਸਬਜ਼ੀ ਮੰਡੀ ਏਰੀਆ ਮੰਗਲ ਕਾਲੋਨੀ ਪਾਰਟ ਟੂ ਦੇ ਰਹਿਣ ਵਾਲਾ ਕਰੀਵ 18 ਸਾਲਾ ਮੋਹਿਤ ਗੱਦੇ ਬਣਾਉਣ ਵਾਲੀ ਇੱਕ ਨਿੱਜੀ ਫ਼ੈਕਰਟੀ ਵਿੱਚ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਆਪਣੀ ਡਿਊਟੀ ਤੇ ਗਿਆ। ਦੁਪਹਿਰ ਢਾਈ ਵਜੇ ਉਹ ਖਾਣਾ ਖਾਣ ਲਈ ਘਰ ਆ ਰਿਹਾ ਸੀ। ਉਹ ਤਲਵਾਰ ਚੌਕ ‘ਤੇ ਪਹੁੰਚਿਆ ਕਿ ਉੱਥੇ ਰੇਲਵੇ ਰੋਡ ‘ਤੇ ਪੁਲਿਸ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਨੌਜਵਾਨ ਨੂੰ ਰੋਕਿਆ ਗਿਆ ਅਤੇ ਉਸ ਕੋਲੋਂ ਮੋਟਰ ਸਾਈਕਲ ਦੇ ਕਾਗ਼ਜ਼ਾਤ ਮੰਗੇ ਗਏ ਤੇ 13 ਹਜ਼ਾਰ 500 ਰੁਪਏ ਦਾ ਚਾਲਾਨ ਕੱਟ ਦਿੱਤਾ, ਜਿਸ ਤੋਂ ਉਸ ਨੌਜਵਾਨ ਨੇ ਘਰ ਆ ਕੇ ਜ਼ਹਿਰ ਖਾ ਲਿਆ। ਘਰ ਵਾਲੇ ਲੜਕੇ ਨੂੰ ਹਸਪਤਾਲ ਲੈਕੇ ਪਹੁੰਚੇ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਇਆ ਸੀ, ਜਿਸ ਵਿੱਚ ਉਹ ਪੁਲਿਸ ‘ਤੇ ਕੁੱਟਮਾਰ ਅਤੇ ਗਾਲੀ ਗਲੌਚ ਦਾ ਦੋਸ਼ ਲਗਾ ਰਿਹਾ ਹੈ। ਫ਼ਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਉੱਧਰ, ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਮਾਤਮ ਦਾ ਮਾਹੌਲ ਹੈ। ਦੂਜੇ ਪਾਸੇ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੀਂ ਸਬਜ਼ੀ ਮੰਡੀ ਏਰੀਆ ਮੰਗਲ ਕਾਲੋਨੀ ਪਾਰਟ ਟੂ ਦੇ ਰਹਿਣ ਵਾਲਾ ਕਰੀਵ 18 ਸਾਲਾ ਮੋਹਿਤ ਗੱਦੇ ਬਣਾਉਣ ਵਾਲੀ ਇੱਕ ਨਿੱਜੀ ਫ਼ੈਕਰਟੀ ਵਿੱਚ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਆਪਣੀ ਡਿਊਟੀ ;ਤੇ ਗਿਆ। ਦੁਪਹਿਰ ਢਾਈ ਵਜੇ ਉਹ ਖਾਣਾ ਖਾਣ ਲਈ ਘਰ ਆ ਰਿਹਾ ਸੀ। ਉਹ ਤਲਵਾਰ ਚੌਕ ‘ਤੇ ਪਹੁੰਚਿਆ ਕਿ ਉੱਥੇ ਰੇਲਵੇ ਰੋਡ ‘ਤੇ ਪੁਲਿਸ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਨੌਜਵਾਨ ਨੂੰ ਰੋਕਿਆ ਗਿਆ ਅਤੇ ਉਸ ਕੋਲੋਂ ਮੋਟਰ ਸਾਈਕਲ ਦੇ ਕਾਗ਼ਜ਼ਾਤ ਮੰਗੇ ਗਏ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਸ ਦੌਰਾਨ ਤਿੰਨ ਪੁਲਿਸ ਅਧਿਕਾਰੀਆਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਸੀ। ਪੁਲਿਸ ਨੇ ਉਸ ਨੂੰ ਕਿਹਾ ਕਿ ਉਸ ਦੀ ਮੋਟਰ ਸਾਈਕਲ ਚੋਰੀ ਦੀ ਹੈ। ਉਹ ਸਫ਼ਾਈ ਦੇਣ ਲੱਗਿਆ ਤਾਂ ਪੁਲਿਸ ਵਾਲਿਆਂ ਨੇ ਉਸ ਦੇ ਨਾਲ ਜੰਮ ਕੇ ਕੁੱਟਮਾਰ ਕੀਤੀ।
ਮ੍ਰਿਤਕ ਦੇ ਪਿਤਾ ਜਗਦੀਸ਼ ਨੇ ਦੋਸ਼ ਲਗਾਇਆ ਕਿ ਮੋਹਿਤ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪੁਲਿਸ ਨੇ ਉਸ ਦੀ ਮੋਟਰ ਸਾਈਕਲ ਚੋਰੀ ਦੀ ਦੱਸੀ ਅਤੇ ਉਸ ਨਾਲ ਕੁੱਟਮਾਰ ਕੀਤੀ। ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ। ਪੁਲਿਸ ਨੇ ਉਸ ਦੀ ਮੋਟਰ ਸਾਈਕਲ ਜ਼ਬਤ ਕਰ ਲਈ ਅਤੇ ਉਸ ਦਾ ਸਾਢੇ 13 ਹਜ਼ਾਰ ਦਾ ਚਾਲਾਨ ਕੱਟ ਦਿੱਤਾ। ਉਨ੍ਹਾਂ ਦਾ ਬੇਟਾ ਇਹ ਸਭ ਸਹਿਣ ਨਹੀਂ ਕਰ ਸਕਿਆ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।
ਇਸ ਦੇ ਨਾਲ ਹੀ ਜਗਦੀਸ਼ ਨੇ ਦੱਸਿਆ ਕਿ ਘਰ ਪਰਿਵਾਰ ਨੂੰ ਪਾਲਣ ਦੀ ਪੂਰੀ ਜ਼ਿੰਮੇਵਾਰੀ ਮੋਹਿਤ ਦੇ ਮੋਢਿਆਂ ‘ਤੇ ਸੀ, ਜਦਕਿ ਉਨ੍ਹਾਂ ਦਾ ਦੂਜਾ ਬੇਟਾ ਸਰੀਰਕ ਤੌਰ ‘ਤੇ ਥੋੜ੍ਹਾ ਕਮਜ਼ੋਰ ਹੈ। ਪਿਤਾ ਨੇ ਦੱਸਿਆ ਕਿ ਬਾਈਕ ਉਨ੍ਹਾਂ ਦੀ ਪਤਨੀ ਦੇ ਨਾਂਅ ‘ਤੇ ਹੈ। ਉਨ੍ਹਾਂ ਦਾ ਬੇਟਾ ਸਫ਼ਾਈ ਦਿੰਦਾ ਰਿਹਾ, ਪਰ ਪੁਲਿਸ ਵਾਲਿਆਂ ਨੇ ਉਸ ਦੀ ਇੱਕ ਵੀ ਨਹੀਂ ਸੁੁਣੀ।
ਉੱਧਰ, ਜਾਂਚ ਅਧਿਕਾਰੀ ਸੰਦੀਪ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂ ਕਰਨ ਦੀ ਗੱਲ ਵੀ ਪੁਲਿਸ ਵੱਲੋਂ ਕਹੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਕੈਮਰੇ ਵਿੱਚ ਮੋਹਿਤ ਨਾਲ ਕੁੱਟਮਾਰ ਹੁੰਦੀ ਦਿਖਾਈ ਦਿੰਦੀ ਹੈ ਤਾਂ ਮੁਲਜ਼ਮ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
13 ਹਜ਼ਾਰ ਦਾ ਚਾਲਾਨ ਕੱਟਣ ’ਤੇ ਨੌਜਵਾਨ ਵਲੋਂ ਆਤਮ-ਹੱਤਿਆ

Comment here