ਅਪਰਾਧਸਿਆਸਤਖਬਰਾਂ

13 ਬੀਬੀਆਂ ਨੂੰ ਵਿਆਹ ਦੇ ਨਾਂ ‘ਤੇ ਠੱਗਣ ਵਾਲਾ ਕਾਬੂ

ਨਵੀਂ ਦਿੱਲੀ-ਚਾਰ ਸਾਲਾਂ ਚ ਤੇਰਾਂ ਬੀਬੀਆਂ ਨਾਲ ਵਿਆਹ ਕਰਾ ਕੇ ਧੋਖਾ ਦੇਣ ਵਾਲਾ ਆਖੜ ਪੁਲਸ ਦੇ ਅੜਿਕੇ ਚੜ ਗਿਆ। ਦੋ ਤੇਲਗੂ ਰਾਜਾਂ ਵਿੱਚ ਅਡਾਪਾ ਸ਼ਿਵਸ਼ੰਕਰ ਬਾਬੂ ਨਾਮ ਦੇ ਸ਼ਖਸ ਨੇ  ਪਿਛਲੇ ਚਾਰ ਸਾਲਾਂ ਵਿੱਚ ਕਥਿਤ ਤੌਰ ’ਤੇ 13 ਔਰਤਾਂ ਨਾਲ ਵਿਆਹ ਕਰਵਾਏ। ਉਹ ਅਮੀਰ ਤਲਾਕਸ਼ੁਦਾ ਔਰਤਾਂ ਨੂੰ ਸ਼ਿਕਾਰ ਬਣਾਉਂਦਾ ਸੀ ਵਿਆਹ ਮਗਰੋਂ ਪੈਸੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਜਾਂਦਾ ਸੀ। ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਦਾ ਰਹਿਣ ਵਾਲਾ 35 ਸਾਲਾ ਸ਼ਿਸ਼ੰਕਰ ਬਾਬੂ ਆਨ ਲਾਈਨ ਮੈਰਿਜ ਸਾਈਟਸ ਤੇ ਔਰਤਾਂ ਨਾਲ ਸੰਪਰਕ ਸਾਧਦਾ, ਮੁਲਾਕਾਤਾਂ ਕਰਦਾ, ਇਮੋਸ਼ਨਲੀ ਫੂਲ ਬਣਾ ਕੇ ਵਿਆਹ ਕਰਵਾ ਲੈਂਦਾ। ਉਸ ਦੇ ਖਿਲਾਫ ਪਹਿਲੀ ਸ਼ਿਕਾਇਤ ਦੇਣ ਵਾਲੀ ਮਹਿਲਾ ਨੇ ਦਸਿਆ ਕਿ ਉਸ ਤੋਂ 25 ਲੱਖ ਰੁਪਏ ਅਤੇ 7 ਲੱਖ ਰੁਪਏ ਦਾ ਸੋਨਾ ਲੈ ਲਿਆ ਸੀ ਅਤੇ ਫਰਾਰ ਹੋ ਗਿਆ ਸੀ, ਸ਼ਿਕਾਇਤ ਦਰਜ ਹੋਣ ਤੋਂ ਬਾਅਦ ਜਦ ਪੁਲਸ ਨੇ ਛਾਣਬੀਣ ਕੀਤੀ ਤਾਂ ਅਜਿਹੇ ਤੇਰਾਂ ਮਾਮਲੇ ਨਸ਼ਰ ਹੋ ਗਏ। ਹੁਣ ਪੁਲਸ ਸਾਰਾ ਕੱਚਾ ਚਿੱਠਾ ਸਮੇਟ ਰਹੀ ਹੈ, ਤਾਂ ਜੋ ਕਰੜੀ ਸਜਾ ਦਿਵਾ ਸਕੇ।

Comment here