ਸਿਹਤ-ਖਬਰਾਂਖਬਰਾਂ

123 ਕਰੋੜ ਤੋਂ ਵੱਧ ਭਾਰਤੀਆਂ ਨੇ ਲਵਾਏ ਕਰੋਨਾ ਰੋਕੂ ਟੀਕੇ

ਨਵੀਂ ਦਿੱਲੀ – ਭਾਰਤੀ ਸਿਹਤ ਮੰਤਰਾਲੇ ਮੁਤਾਬਕ ਅੱਜ ਸਵੇਰੇ 7 ਵਜੇ ਤੱਕ 123 ਕਰੋੜ 25 ਲੱਖ 2 ਹਜਾਰ 767 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਪਿਛਲੇ 24 ਘੰਟਿਆਂ ’ਚ ਦੇਸ਼ ’ਚ 78 ਲੱਖ 80 ਹਜ਼ਾਰ 546 ਕੋਰੋਨਾ ਟੀਕੇ ਲਾਏ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 10,116 ਕੋਰੋਨਾ ਰੋਗੀ ਸਿਹਤਮੰਦ ਹੋਏ ਹਨ। ਹੁਣ ਤੱਕ ਤਿੰਨ ਕਰੋੜ 40 ਲੱਖ 18 ਹਜ਼ਾਰ 299 ਲੋਕ ਸਿਹਤਮੰਦ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.35 ਫੀਸਦੀ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕਰਮਣ ਦੇ 6,990 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਹੁਣ ਤੱਕ ਇਕ ਲੱਖ 543 ਸੰਕ੍ਰਮਿਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕ੍ਰਮਿਤ ਮਾਮਲਿਆਂ ਦਾ 0.29 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 0.69 ਫੀਸਦੀ ਹੈ। ਦੇਸ਼ ਭਰ ’ਚ ਪਿਛਲੇ 24 ਘੰਟਿਆਂ ’ਚ ਕੁੱਲ 10 ਲੱਖ 2 ਹਜ਼ਾਰ 523 ਕੋਰੋਨਾ ਟੈਸਟ ਕੀਤੇ ਗਏ ਹਨ। ਦੇਸ਼ ’ਚ ਕੁੱਲ 64 ਕਰੋੜ 13 ਲੱਖ ਤਿੰਨ ਹਜ਼ਾਰ 848 ਕੋਰੋਨਾ ਟੈਸਟ ਕੀਤੇ ਹਨ।  ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ ’ਚ ਪਿਛਲੇ 24 ਘੰਟਿਆਂ ਦੌਰਾਨ 78.80 ਲੱਖ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ। ਇਸ ਦੇ ਨਾਲ ਹੀ 123.25 ਕਰੋੜ ਤੋਂ ਵੱਧ ਟੀਕੇ ਲਾਏ ਜਾ ਚੁਕੇ ਹਨ।

Comment here