ਖਬਰਾਂ

12ਵੀਂ ਦੇ ਨਤੀਜੇ ਆਏ, ਕੁੜੀਆਂ ਨੇ ਮਾਰੀ ਮੱਲ

ਨਵੀਂ ਦਿੱਲੀ- ਕਰੋਨਾ ਮਹਾਮਾਰੀ ਕਾਰਨ ਇਸ ਵਾਰ ਸਕੂਲੀ ਵਿਦਿਆਰਥੀ ਬਹੁਤ ਪਰੇਸ਼ਾਨੀ ਚ ਰਹੇ, ਪੜਾਈ ਨਹੀਂ ਹੋਈ, ਇਮਤਿਹਾਨ ਨਹੀੰ  ਹੋਏ, ਪਰ ਉਹ ਇੱਕ ਸਾਲ ਅੱਗੇ ਵਧ ਗਏ। ਸੀਬੀਐਸਈ 12 ਵੀਂ ਦੇ ਨਤੀਜੇ ਆ ਗਏ ਹਨ। ਇਸ ਸਾਲ ਦੇ ਨਤੀਜਿਆਂ ਵਿਚ 99.67 ਫੀਸਦੀ ਲੜਕੀਆਂ ਸਫਲ ਰਹੀਆਂ ਹਨ। ਇਸ ਦੇ ਨਾਲ ਹੀ, 99.13 ਪ੍ਰਤੀਸ਼ਤ ਵਿਦਿਆਰਥੀ ਸਫਲ ਹੋਏ ਹਨ। ਰਾਜਸਥਾਨ ਬੋਰਡ ਨੇ 24 ਜੁਲਾਈ ਨੂੰ ਆਰਬੀਐਸਈ 12 ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ। ਇਸ ਵਾਰ 99% ਤੋਂ ਵੱਧ ਵਿਦਿਆਰਥੀਆਂ ਨੇ ਸਾਇੰਸ, ਆਰਟਸ ਅਤੇ ਕਾਮਰਸ ਦੇ ਤਿੰਨਾਂ ਨੂੰ ਮਿਲਾ ਕੇ ਪ੍ਰੀਖਿਆ ਪਾਸ ਕੀਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਵਾਰ ਦਾ ਕੁਲ 96.48 ਫੀਸਦੀ ਵਿਦਿਆਰਥੀ ਪਾਸ ਹੋਏ। ਲੜਕੀਆਂ ਦੀਆਂ 97.34 ਫੀਸਦੀ ਹੈ। ਲੜਕਿਆਂ ਦੀਆਂ ਪਾਸ ਫੀਸਦੀ 95.74 ਬਣਦੀ ਹੈ।

Comment here