ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

110 ਅਫਗਾਨ ਸਿੱਖ ਭਾਰਤ ਆਉਣ ਦੀ ਉਡੀਕ ਚ

ਨਵੀਂ ਦਿੱਲੀ-ਕਾਬੁਲ ਦੇ ਗੁਰਦੁਆਰਾ ਕਾਰਤ-ਏ-ਪਰਵਾਨ ‘ਚ ਵਾਰ-ਵਾਰ ਭੰਨ-ਤੋੜ ਅਤੇ ਬੰਬਾਰੀ ਕੀਤੀ ਗਈ ਹੈ, ਜਿਸ ਕਾਰਨ ਸਿੱਖ ਅਫਗਾਨਿਸਤਾਨ ਨੂੰ ਅਸੁਰੱਖਿਅਤ ਮੰਨ ਰਹੇ ਹਨ ਅਤੇ ਓਥੋਂ ਭਾਰਤ ਆਉਣਾ ਚਾਹੂੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤਾਲਿਬਾਨ ਦੇ ਦਬਦਬੇ ਵਾਲੇ ਅਫਗਾਨਿਸਤਾਨ ਵਿੱਚ ਘੱਟੋ-ਘੱਟ 110 ਅਫਗਾਨ ਸਿੱਖ ਭਾਰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ 60 ਨੂੰ ਅਜੇ ਤੱਕ ਈ-ਵੀਜ਼ਾ ਨਹੀਂ ਮਿਲਿਆ ਹੈ। 26 ਬਾਲਗ ਅਤੇ ਦੋ ਬੱਚਿਆਂ ਸਮੇਤ 28 ਅਫਗਾਨ ਸਿੱਖ, ਐਸਜੀਪੀਸੀ, ਭਾਰਤੀ ਵਿਸ਼ਵ ਮੰਚ ਅਤੇ ਕੇਂਦਰ ਸਰਕਾਰ ਵੱਲੋਂ ਇਵੈਕੁਏਸ਼ਨ ਯੋਜਨਾ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਕਾਬੁਲ ਤੋਂ ਦਿੱਲੀ ਪਹੁੰਚੇ। ਸਿੱਖਾਂ ਦੀ ਸਿਖਰਲੀ ਧਾਰਮਿਕ ਸੰਸਥਾ, ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸੰਸਥਾ ਵੱਲੋਂ ਲੋਕਾਂ ਨੂੰ ਰਿਹਾਇਸ਼ ਦੀ ਸਹੂਲਤ ਦਿੱਤੀ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਘੱਟੋ-ਘੱਟ 110 ਅਫਗਾਨ ਸਿੱਖ ਅਜੇ ਵੀ ਅਫਗਾਨਿਸਤਾਨ ਵਿੱਚ ਫਸੇ ਹੋਏ ਹਨ। “ਬੁੱਧਵਾਰ ਨੂੰ 28 ਅਫਗਾਨ ਸਿੱਖਾਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ ਅਤੇ ਉਹ ਇਸ ਸਮੇਂ ਤਿਲਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਵਿਖੇ ਰਹਿ ਰਹੇ ਹਨ। ਐਸਜੀਪੀਸੀ ਦੇ ਕੋਆਰਡੀਨੇਟਰ ਸੁਰਿੰਦਰਪਾਲ ਸਿੰਘ ਸਮਾਣਾ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਬੁੱਧਵਾਰ ਨੂੰ ਅਫਗਾਨ ਨਾਗਰਿਕ ਕਾਬੁਲ ਤੋਂ ਕਾਮ ਏਅਰ ਫਲਾਈਟ ਨੰਬਰ 4401 ‘ਤੇ ਸਵਾਰ ਹੋ ਕੇ ਪਹੁੰਚੇ ਸਨ।ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫਗਾਨਿਸਤਾਨ ‘ਚ ਅਜੇ ਵੀ 110 ਸਿੱਖ ਰਹਿ ਗਏ ਹਨ ਜਦਕਿ 61 ਈ-ਵੀਜ਼ਾ ਅਰਜ਼ੀਆਂ ਭਾਰਤ ਸਰਕਾਰ ਕੋਲ ਪੈਂਡਿੰਗ ਹਨ। ਇਸ ਤੋਂ ਪਹਿਲਾਂ ਕਾਬੁਲ ਤੋਂ 32 ਅਫਗਾਨ ਸਿੱਖਾਂ ਨੂੰ ਬਾਹਰ ਕੱਢਿਆ ਗਿਆ ਸੀ।ਸਿੱਖਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਹਵਾਈ ਕਿਰਾਇਆ ਚੁੱਕਿਆ ਹੈ। ਅਫਗਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ‘ਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਪਿਛਲੇ ਸਾਲ ਵਿਚ, ਹਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਿਸ ਨਾਲ ਭਾਈਚਾਰਾ ਡਰ ਗਿਆ ਹੈ।

 

Comment here