ਅਜਬ ਗਜਬਖਬਰਾਂਦੁਨੀਆ

106 ਸਾਲਾ ਦਾਦੀ ਨੇ ਜੂਏ ਵਿੱਚ ਜਿੱਤਿਆ ਜੈਕਪਾਟ !

ਮਿਲਵਾਕੀ-ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਾਰਾਹ ਪੀਟਰਸੋਂਕ ਨਾਂ ਦੀ ਔਰਤ ਨੇ ਆਪਣੀ ਜ਼ਿੰਦਗੀ ਮਿਲਵਾਕੀ, ਅਮਰੀਕਾ ਵਿਚ ਖੁਸ਼ੀ ਨਾਲ ਨਾਲ ਬਤੀਤ ਕੀਤੀ ਹੈ ਅਤੇ ਹੁਣ ਉਹ 106 ਸਾਲ ਦੀ ਹੋ ਚੁੱਕੀ ਹੈ। ਹਾਲਾਂਕਿ ਉਸਦੀ ਲੰਬੀ ਉਮਰ ਦਾ ਰਾਜ਼ ਉਸਦੀ ਜ਼ਿੰਦਾਦਿਲੀ ਹੈ, ਜਿਸ ਕਾਰਨ ਉਹ ਇਸ ਪੜਾਅ ‘ਤੇ ਵੀ ਆਪਣਾ ਜਨਮਦਿਨ ਮਨਾਉਣ ਲਈ ਕੈਸੀਨੋ ਜਾਂਦੀ ਹੈ ਅਤੇ ਤਾਸ਼ ਖੇਡਣ ਵਿੱਚ ਕੋਈ ਝਿਜਕ ਨਹੀਂ ਰੱਖਦੀ। ਇਸ ਵਾਰ ਉਸਦਾ ਜਨਮਦਿਨ ਬਹੁਤ ਖੁਸ਼ਕਿਸਮਤ ਰਿਹਾ ਅਤੇ ਉਸਨੇ ਜੈਕਪਾਟ ਜਿੱਤਿਆ। ਉਹ ਵਰਤਮਾਨ ਵਿੱਚ ਇੱਕ ਰਿਟਾਇਰਮੈਂਟ ਕਮਿਊਨਿਟੀ ਵਿੱਚ ਰਹਿੰਦੀ ਹੈ ਅਤੇ ਹਰ ਸਾਲ ਆਪਣਾ ਜਨਮਦਿਨ ਮਨਾਉਣ ਲਈ ਪੋਟਾਵਾਟੋਮੀ ਕੈਸੀਨੋ ਜਾਂਦੀ ਹੈ।
ਇਸ ਵਾਰ ਜਦੋਂ ਉਹ ਸਲਾਟ ਮਸ਼ੀਨ ‘ਤੇ ਖੇਡ ਰਹੀ ਸੀ ਤਾਂ ਉਸ ਦਾ ਜੈਕਪਾਟ ਲੱਗ ਗਿਆ। ਉਸਨੇ ਗ਼ਲਤੀ ਨਾਲ 50 ਦੀ ਬਜਾਏ 400 ਦਬਾ ਦਿੱਤਾ ਸੀ ਅਤੇ ਉਸਨੂੰ 1000 ਅਮਰੀਕੀ ਡਾਲਰ ਦਾ ਜੈਕਪਾਟ ਮਿਲ ਗਿਆ। ਇਹ ਰਕਮ ਭਾਰਤੀ ਕਰੰਸੀ ਵਿੱਚ ਲਗਭਗ 83 ਹਜ਼ਾਰ ਰੁਪਏ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਉਸ ਨੂੰ ਕੈਸੀਨੋ ਵੱਲੋਂ ਦੁੱਗਣੀ ਰਕਮ ਦਿੱਤੀ ਗਈ। ਸਾਰਾਹ ਦੇ ਭਤੀਜੇ ਨੇ ਦੱਸਿਆ ਕਿ ਉਸ ਨੂੰ ਇੰਨੇ ਪੈਸੇ ਮਿਲੇ ਹਨ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਇੰਨੇ ਪੈਸਿਆਂ ਦਾ ਕੀ ਕੀਤਾ ਜਾਵੇ? ਫਿਰ ਵੀ ਉਹ ਇੱਕ ਚੰਗੀ ਚੋਣ ਕਰੇਗੀ। ਕੈਸੀਨੋ ਵੱਲੋਂ ਦੱਸਿਆ ਗਿਆ ਕਿ ਸਾਰਾਹ ਹਰ ਸਾਲ ਇੱਥੇ ਆਪਣਾ ਜਨਮਦਿਨ ਮਨਾਉਂਦੀ ਹੈ, ਇਸ ਵਾਰ ਵੀ ਉਸ ਦੀ ਜਿੱਤ ਦੀ ਖ਼ਬਰ ਸੁਣ ਕੇ ਅਸੀਂ ਬਹੁਤ ਖੁਸ਼ ਹੋਏ।

Comment here