ਸਿਆਸਤਚਲੰਤ ਮਾਮਲੇਦੁਨੀਆ

106 ਮਸ਼ਹੂਰ ਹਸਤੀਆਂ ਲਈ ਪਦਮ ਪੁਰਸਕਾਰ ਦੇਣ ਦਾ ਐਲਾਨ

ਨਵੀਂ ਦਿੱਲੀ-ਭਾਰਤ ਸਰਕਾਰ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਪਦਮ ਪੁਰਸਕਾਰ 2023 ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ 106 ਮਸ਼ਹੂਰ ਹਸਤੀਆਂ ਲਈ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ।ਇਸ ਵਾਰ 6 ਲੋਕਾਂ ਨੂੰ ਪਦਮ ਵਿਭੂਸ਼ਣ, 9 ਹਸਤੀਆਂ ਨੂੰ ਪਦਮ ਭੂਸ਼ਣ ਅਤੇ 91 ਹਸਤੀਆਂ ਨੂੰ ਪਦਮ ਸ਼੍ਰੀ ਸਨਮਾਨ ਦਿੱਤਾ ਜਾਵੇਗਾ। ਇਸ ਵਾਰ 19 ਔਰਤਾਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਦਿਲੀਪ ਮਹਾਲਨਬੀਸ ਨੂੰ ਮਰਨ ਤੋਂ ਬਾਅਦ ਪਦਮ ਵਿਭੂਸ਼ਣ ਪੁਰਸਕਾਰ ਦੇ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਮਹਾਲਨਬਿਸ ਦੀ ਪਿਛਲੇ ਸਾਲ ਅਕਤੂਬਰ ‘ਚ ਕੋਲਕਾਤਾ ‘ਚ ਮੌਤ ਹੋ ਗਈ ਸੀ।
ਦਲੀਪ ਮਹਿਲਨਬੀਸ ਤੋਂ ਇਲਾਵਾ ਮੁਲਾਇਮ ਸਿੰਘ ਯਾਦਵ ਅਤੇ ਬਾਲਕ੍ਰਿਸ਼ਨ ਦੋਸ਼ੀ ਨੂੰ ਵੀ ਮਰਨ ਤੋਂ ਬਾਅਦ ਪਦਮ ਵਿਭੂਸ਼ਣ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤਬਲਾ ਵਾਦਕ ਜ਼ਾਕਿਰ ਹੁਸੈਨ, ਐਸਐਮ ਕ੍ਰਿਸ਼ਨਾ ਅਤੇ ਸ੍ਰੀਨਿਵਾਸ ਵਰਧਨ ਨੂੰ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਐਸ ਐਲ ਭੈਰੱਪਾ, ਕੁਮਾਰ ਮੰਗਲਮ ਬਿਰਲਾ, ਦੀਪਕ ਧਰ, ਵਾਣੀ ਜੈਰਾਮ, ਸਵਾਮੀ ਚਿਨਾ ਜਿਆਰ, ਸੁਮਨ ਕਲਿਆਣਪੁਰ, ਕਪਿਲ ਕਪੂਰ, ਸੁਧਾ ਮੂਰਤੀ ਅਤੇ ਕਮਲੇਸ਼ ਡੀ ਪਟੇਲ ਨੂੰ ਪਦਮ ਭੂਸ਼ਣ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਡਾ: ਸੁਕਮਾ ਅਚਾਰੀਆ, ਜੋਧਿਆਬਾਈ ਬੇਗਾ, ਪ੍ਰੇਮਜੀਤ ਬੈਰੀਆ, ਊਸ਼ਾ ਬਰਲੇ, ਮੁਨੀਸ਼ਵਰ ਚੰਦ ਡਾਵਰ, ਹੇਮੰਤ ਚੌਹਾਨ, ਭਾਨੂਭਾਈ ਚਿਤਾਰਾ, ਹੇਮੋਪੋਵਾ ਚੁਟੀਆ, ਨਰਿੰਦਰ ਚੰਦਰ ਦੇਬਬਰਮਾ (ਮਰਨ ਤੋਂ ਬਾਅਦ), ਸੁਭਦਰਾ ਦੇਵੀ, ਖੱਦਰ ਵਲੀ ਡੁਡੇਕੁਲਾ, ਹੇਮ ਚੰਦਰ ਗੋਸਵਾਮੀ, ਚਰਵਾਤੀ ਗੋਸਵਾਮੀ, ਡਾ. ਗੁਪਤਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਮੋਦਾਦੁਗੂ ਵਿਜੇ ਗੁਪਤਾ, ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ, ਦਿਲਸ਼ਾਦ ਹੁਸੈਨ, ਭੀਖੂ ਰਾਮਜੀ ਇਦਾਤੇ, ਸੀ.ਆਈ. ਇਸਕ, ਰਤਨ ਸਿੰਘ ਜੱਗੀ, ਬਿਕਰਮ ਬਹਾਦੁਰ ਜਮਾਤੀਆ, ਰਾਮਕੁਈਵਾਂਗਬੇ ਜੇਨ, ਰਾਕੇਸ਼ ਰਾਧੇਸ਼ਿਆਮ ਝੁਨਝੁਨਵਾਲਾ, ਰਤਨ ਚੰਦਰ ਕਾਰ, ਮਹੀਪਤ ਕਵੀ, ਖਾਂਬਤਾ ਕੋਹ, ਅਰਜੀ, ਆਰਜੀ. ਗਣੇਸ਼ ਨਾਗੱਪਾ ਕ੍ਰਿਸ਼ਨਰਾਜਨਗਰ, ਮਾਗੁਨੀ ਚਰਨ ਕੁਮਾਰ, ਆਨੰਦ ਕੁਮਾਰ, ਅਰਵਿੰਦ ਕੁਮਾਰ। ਡੋਮਰ ਸਿੰਘ ਕੁੰਵਰ, ਰਾਈਸਿੰਗਬੋਰ ਕੁਰਕਲਾਂਗ, ਹੀਰਾਬਾਈ ਲੋਬੀ, ਮੂਲਚੰਦ ਲੋਢਾ, ਰਾਣੀ ਮਾਛਈਆ, ਅਜੈ ਕੁਮਾਰ ਮੰਡਵੀ, ਪ੍ਰਭਾਕਰ ਭਾਨੂਦਾਸ ਮਾਂਡੇ, ਗਜਾਨਨ ਜਗਨਨਾਥ ਮਾਨੇ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਡਾ. ਰਤਨ ਸਿੰਘ ਜੱਗੀ ਗੁਰਮਤਿ ਸਾਹਿਤ ਦੇ ਨਾਲ ਪੰਜਾਬੀ ਅਤੇ ਹਿੰਦੀ ਸਾਹਿਤਕ ਧਰਾਤਲ ਦਾ ਇੱਕ ਉੱਘਾ ਨਾਮ ਹੈ। ਡਾ. ਰਤਨ ਸਿੰਘ ਜੱਗੀ ਸਾਹਿਤ ਜਗਤ ਦੇ ਇਸ ਮਹਾਨ ਵਿਦਵਾਨ ਨੇ ਆਪਣੇ ਉੱਘੇ ਜੀਵਨ ਦੇ 70 ਸਾਲਾਂ ਤੋਂ ਵੱਧ ਸਮੇਂ ਨੂੰ ਪੰਜਾਬੀ, ਹਿੰਦੀ ਅਤੇ ਗੁਰਮਤਿ ਸਾਹਿਤ ਦੀ ਸੇਵਾ ਲਈ ਤਨਦੇਹੀ ਨਾਲ ਸਮਰਪਿਤ ਕੀਤਾ ਹੈ।
ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਸਨਮਾਨ ਹਨ। 1954 ਤੋਂ ਲੈ ਕੇ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ ਹੈ। ਇਹ ਸਨਮਾਨ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਦਵਾਈ ਅਤੇ ਸਮਾਜਿਕ ਕਾਰਜਾਂ ਦੇ ਖੇਤਰਾਂ ਵਿੱਚ ਬਹੁਤ ਸਾਰੇ ਅਣਗਿਣਤ ਨਾਇਕਾਂ ਨੂੰ ਦਿੱਤੇ ਜਾਂਦੇ ਹਨ।

Comment here