ਬੀਜਿੰਗ-ਦੁਨੀਆ ਵਿਚ ਖਾਸ ਕਰਕੇ ਬ੍ਰਿਟੇਨ ਵਿਚ ਲੋਕਾਂ ਦੀ ਡੇਲੀ ਡਾਈਟ ਵਿਚ ਕੋਲਡ ਡਰਿੰਕ ਸ਼ਾਮਲ ਹੈ। ਚੀਨ ਦੇ ਲੋਕਲ ਮੀਡੀਆ ਵਿਚ ਛਪੀ ਖਬਰ ਮੁਤਾਬਕ ਚੀਨ ਵਿਚ ਰਹਿਣ ਵਾਲੇ 22 ਸਾਲਾ ਲਡਨੇ ਦੀ ਕੋਲਡ ਡਰਿੰਕ ਪੀਣ ਕਾਰਨ 6 ਘੰਟੇ ਅੰਦਰ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲਡਨੇ ਸਿਰਫ਼ 10 ਮਿੰਟ ਦੇ ਅੰਦਰ ਡੇਢ ਲੀਟਰ ਕੋਕਾ ਕੋਲਾ ਪੀ ਲਿਆ ਸੀ। ਇਸ ਕਾਰਨ ਉਸ ਦੇ ਸਰੀਰ ਵਿਚ ਕਾਫੀ ਗੈਸ ਬਣ ਗਈ ਅਤੇ ਉਸ ਦੇ ਦਿਲ ਦੀ ਧੜਕਣ ਵਧ ਗਈ ਅਤੇ ਉਸ ਦਾ ਬਲੱਡ ਪ੍ਰੈਸ਼ਰ ਘੱਟ ਹੋ ਗਿਆ। ਉਸਦਾ ਸਾਹ ਵੀ ਤੇਜ਼ ਹੋ ਗਿਆ। ਪੇਟ ’ਚ ਤੇਜ਼ ਦਰਦ ਕਾਰਨ ਉਸ ਨੂੰ ਹਸਪਤਾਲ’ ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ 18 ਘੰਟਿਆਂ ਦੇ ਅੰਦਰ ਉਸਦੀ ਮੌਤ ਹੋ ਗਈ। ਕਲੀਨਿਕ ਅਤੇ ਰਿਸਰਚ ਇਨ ਹੈਪਟੋਲੋਜੀ ਅਤੇ ਗੈਸਟਰੋਐਂਟਰੌਲੌਜੀ ਦੇ ਮਾਹਰਾਂ ਦੇ ਅਨੁਸਾਰ, ਕੋਲਡ ਡਰਿੰਕਸ ਦੇ ਲਗਾਤਾਰ ਪੀਣ ਦੇ ਕਾਰਨ ਉਸਦੀ ਅੰਤੜੀਆਂ ਵਿੱਚ ਗੈਸ ਬਣ ਗਈ ਸੀ। ਇਸ ਦੇ ਨਾਲ ਪੇਟ ਦੀ ਨਲੀ ਵਿੱਚ ਵੀ ਗੈਸ ਦਾਖਲ ਹੋ ਗਈ ਸੀ। ਇਸ ਕਾਰਨ ਉਸ ਦਾ ਜਿਗਰ ਆਕਸੀਜਨ ਦੀ ਸਪਲਾਈ ਨਹੀਂ ਕਰ ਸਕੀ, ਜਿਸਦੇ ਕਾਰਨ ਜਿਗਰ ਵਿੱਚ ਝਟਕਾ ਲੱਗਿਆ ਅਤੇ ਵਿਅਕਤੀ ਦੀ ਜਾਨ ਚਲੀ ਗਈ।
1.5 ਲੀਟਰ ਕੋਲਡ ਡਰਿੰਕ ਪੀਣ ਨਾਲ ਲੜਕੇ ਦੀ ਹੋਈ ਮੌਤ

Comment here