ਜਲੰਧਰ– ਜਲੰਧਰ ਦੇ ਨਾਗਰਾ ਇਲਾਕੇ ਦੇ ਗੁਰੂ ਨਾਨਕ ਨਗਰ ਇੱਕ ਬੱਚੇ ਨੂੰ ਇਸ ਲਈ ਅਗਵਾ ਕਰ ਲਿਆ ਗਿਆ ਕਿਉਂਕਿ ਉਸਨੇ ਅਗਵਾ ਕਰਨ ਵਾਲੇ ਦੇ 1 ਹਜ਼ਾਰ ਰੁਪਏ ਦੇਣੇ ਸਨ। ਵਿਚੋਂ 16 ਸਾਲਾ ਨਾਬਾਲਗ ਸ਼ੱਕੀ ਹਾਲਾਤ ਵਿਚ ਅਗਵਾ ਹੋ ਗਿਆ। ਇਸ ਦੀ ਪੁਸ਼ਟੀ ਉਦੋਂ ਹੋਈ ਜਦੋਂ ਨੌਜਵਾਨ ਘਰੋਂ ਨਿਕਲਿਆ ਸੀ ਪਰ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਘਰ ਵਾਪਸ ਨਾ ਆਇਆ। ਕੁਝ ਸਮੇਂ ਬਾਅਦ ਅਣਪਛਾਤੇ ਲੋਕਾਂ ਨੇ ਲਾਪਤਾ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੇ ਲੜਕੇ ਤੋਂ ਉਨ੍ਹਾਂ 1 ਹਜ਼ਾਰ ਰੁਪਏ ਲੈਣੇ ਹਨ। ਜੇਕਰ ਉਨ੍ਹਾਂ ਦੇ ਪੈਸੇ ਵਾਪਸ ਨਾ ਮਿਲੇ ਤਾਂ ਉਹ ਲੜਕੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਤੁੰਰਤ ਬਾਅਦ ਪਰਿਵਾਰ ਨੇ ਸੂਚਨਾ ਪੁਲਸ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰ. 1 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਨੰਬਰ ਤੋਂ ਫੋਨ ਕੀਤਾ ਗਿਆ ਸੀ, ਉਸ ਦੀ ਆਖ਼ਰੀ ਲੋਕੇਸ਼ਨ ਰਤਨ ਨਗਰ ਦੀ ਆਈ ਪਰ ਉਸ ਤੋਂ ਬਾਅਦ ਫੋਨ ਬੰਦ ਕਰ ਦਿੱਤਾ ਗਿਆ। ਇੰਚਾਰਜ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 12 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ 16 ਸਾਲਾ ਨਾਬਾਲਗ ਪਵਨਦੀਪ ਬੱਚਾ ਲਾਪਤਾ ਹੋ ਗਿਆ। ਸੂਚਨਾ ਮਿਲਦੇ ਹੀ ਅੱਸੀ ਮਾਮਲਾ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਦਾ ਬੱਚੇ ਦੀ ਮਾਂ ਦੇ ਨੰਬਰ ’ਤੇ ਫੋਨ ਆਇਆ ਕਿ ਉਸ ਦੇ ਲੜਕੇ ਨੂੰ ਉਨ੍ਹਾਂ ਨੇ ਚੁੱਕਿਆ ਹੈ ਅਤੇ ਵਿਅਕਤੀ ਨੇ ਕਿਹਾ ਕਿ ਪਵਨਦੀਪ ਨੇ ਉਸ ਕੋਲੋਂ 1 ਹਜ਼ਾਰ ਰੁਪਏ ਉਧਾਰ ਲਏ ਸਨ, ਜੋ ਕਿ ਹੁਣ ਤੱਕ ਉਸ ਨੇ ਵਾਪਸ ਨਹੀਂ ਕੀਤੇ। ਜੇਕਰ ਉਨ੍ਹਾਂ ਰੁਪਏ ਵਾਪਸ ਨਾ ਕੀਤੇ ਗਏ ਤਾਂ ਪਵਨਦੀਪ ਦਾ ਨੁਕਸਾਨ ਹੋ ਸਕਦਾ ਹੈ। ਉਸ ਤੋਂ ਬਾਅਦ ਉਕਤ ਮੋਬਾਇਲ ਬੰਦ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਜਲਦ ਮਾਮਲਾ ਹੱਲ ਕਰਕੇ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
1 ਹਜ਼ਾਰ ਰੁਪਏ ਪਿੱਛੇ ਨਾਬਾਲਗ ਬੱਚਾ ਅਗਵਾ

Comment here