ਸਿਆਸਤਖਬਰਾਂਦੁਨੀਆ

1 ਮਹੀਨੇ ਤੋਂ ਫਸਿਆ ਕਰੋੜਾਂ ਦਾ ਡਰਾਈਫਰੂਟ,ਲੇਬਰ ਨੇ ਕੀਤੀ ਹੜਤਾਲ

ਅੰਮ੍ਰਿਤਸਰ –  ਜਾਣਕਾਰੀ ਅਨੁਸਾਰ ਆਈ.ਸੀ.ਪੀ.  ’ਤੇ ਕੰਮ ਕਰਨ ਵਾਲੀ ਲੇਬਰ ਜਿਸ ਵਿਚ ਕੁੱਲੀ ਅਤੇ ਹੈਲਪਰ ਸ਼ਾਮਲ ਹਨ। ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਆਈ. ਸੀ. ਪੀ. ’ਤੇ ਇਕ ਵਾਰ ਫਿਰ ਤੋਂ ਕਰੋੜਾਂ ਰੁਪਏ ਦਾ ਡਰਾਈ ਫਰੂਟ ਅਤੇ ਮੂੰਗੀ ਦੀ ਦਾਲ ਫਸ ਗਈ ਹੈ। ਬੁੱਧਵਾਰ ਦੇ ਦਿਨ ਪਾਕਿ ਦੇ ਰਸਤੇ ਜਿਹੜੇ 15 ਟਰੱਕਾਂ ਰਾਹੀਂ ਮਾਲ ਆਇਆ ਸੀ, ਉਨ੍ਹਾਂ ਨੂੰ ਹੜਤਾਲ ਕਾਰਨ ਵੀਰਵਾਰ ਦੇ ਦਿਨ ਉਤਾਰਿਆ ਨਹੀਂ ਜਾ ਸਕਿਆ, ਜਿਸ ਕਾਰਨ ਵਪਾਰੀ ਫਿਰ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਲੇਬਰ ਲਈ ਬੁਰੀ ਖਬਰ ਉਦੋਂ ਆਈ, ਜਦੋਂ 14 ਫਰਵਰੀ 2019 ਦੇ ਦਿਨ ਪਾਕਿ ਅੱਤਵਾਦੀਆਂ ਵਲੋਂ ਪੁਲਵਾਮਾ ਵਿਚ ਹਮਲਾ ਕੀਤਾ ਗਿਆ ਅਤੇ ਦੇਸ਼ ਦੇ 62 ਜਵਾਨ ਸ਼ਹੀਦ ਹੋ ਗਏ। ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਪਾਕਿ ਤੋਂ ਕਾਰੋਬਾਰ ਵਾਲੀਆਂ ਵਸਤੂਆਂ ’ਤੇ 200 ਫ਼ੀਸਦੀ ਕਸਟਮ ਡਿਊਟੀ ਲਗਾ ਦਿੱਤੀ ਗਈ, ਜਿਸ ਨਾਲ ਪਾਕਿ ਨਾਲ ਹੋਣ ਵਾਲਾ ਆਯਾਤ-ਨਿਰਯਾਤ ਬਿਲਕੁੱਲ ਬੰਦ ਹੋ ਗਿਆ ਅਤੇ 50 ਹਜ਼ਾਰ ਦੇ ਕਰੀਬ ਕੁੱਲੀ ਅਤੇ ਹੋਰ ਲੇਬਰ ਕਰਨ ਵਾਲੇ ਪਰਿਵਾਰ ਬੇਰੋਜ਼ਗਾਰ ਹੋ ਗਏ। ਆਈ. ਸੀ. ਪੀ. ’ਤੇ ਸਭ ਤੋਂ ਜ਼ਿਆਦਾ ਆਯਾਤ-ਨਿਰਯਾਤ ਪਾਕਿ ਨਾਲ ਹੀ ਸੀ, ਜਦਕਿ ਅਫਗਾਨਿਸਤਾਨ ਨਾਲ ਪਾਕਿ ਦੀ ਤੁਲਨਾ ਵਿਚ ਕਾਫ਼ੀ ਘੱਟ ਆਯਾਤ-ਨਿਰਯਾਤ ਹੁੰਦਾ ਸੀ। ਡਰਾਈਫਰੂਟ ਦਾ ਸੀਜ਼ਨ ਸ਼ੁਰੂ ਹੋਣ ’ਤੇ ਅਫਗਾਨਿਸਤਾਨ ਤੋਂ ਟਰੱਕ ਆਉਂਦੇ ਸਨ। ਅੱਜ ਵੀ ਆਈ. ਸੀ. ਪੀ. ’ਤੇ ਕੰਮ ਕਰਨ ਵਾਲੀ ਲੇਬਰ ਦੇ ਹਾਲਾਤ ਕੁਝ ਠੀਕ ਨਹੀਂ ਹਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਦੀ ਲੋਡਿੰਗ ਅਤੇ ਅਨਲੋਡਿੰਗ ਕਰਕੇ ਥੋੜਾ ਕੰਮ ਹੋ ਰਿਹਾ ਹੈ।

Comment here