ਅਪਰਾਧਸਿਆਸਤਖਬਰਾਂ

ਸੰਦੀਪ ਕਤਲ ਕੇਸ ਦੇ ਦੋ ਸ਼ੂਟਰਾਂ ਸਣੇ ਪੰਜ ਗ੍ਰਿਫਤਾਰ

ਜਲੰਧਰ- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਮਾਮਲੇ ਵਿਚ ਜਲੰਧਰ ਦਿਹਾਤੀ ਪੁਲਿਸ ਨੇ ਪੰਜ  ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵਿਦੇਸ਼ੀ ਹਥਿਆਰ ਤੇ ਵਾਹਨ ਬਰਾਮਦ ਕਰਨ ‘ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਮੁਲਜ਼ਮ ਵਿਕਾਸ ਮਾਹਲੇ ਨੇ ਹੀ ਸੁਖਮੀਤ ਸਿੰਘ ਡਿਪਟੀ ਦਾ ਵੀ ਕਤਲ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ, ਜੋ ਸੰਗਰੂਰ ਜ਼ਿਲੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਨੂੰ ਪਨਾਹ ਦੇਣ ਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲੇ ਤਿੰਨ ਹੋਰ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਏ ਹਨ। ਇਸ ਤੋਂ ਪਹਿਲਾਂ ਪੁਲਸ ਇਸ ਕੇਸ ਵਿੱਚ ਚਾਰ ਮੁਲਜਮ਼ਾਂ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ।

Comment here