ਸਿਆਸਤਖਬਰਾਂ

ਸੜਕਾਂ ਕਿਨਾਰਿਓੰ ਰੇਹੜੀਆਂ ਫੜੀਆਂ ਹਟਾਉਣ ਦੇ ਆਦੇਸ਼

ਚੰਡੀਗੜ-ਪੰਜਾਬ ’ਚ ਜੁਗਾੜੂ ਰੇਹੜੀਆਂ ਤੇ ਪਾਬੰਦੀ ਦਾ ਫੈਸਲਾ ਤਾਂ ਮਾਨ ਸਰਕਾਰ ਨੇ ਲੋਕਾਂ ਦੀ ਵਿਰੋਧਤਾ ਤੋਂ ਬਾਅਦ ਵਾਪਸ ਲੈ ਲਿਆ ਸੀ, ਹੁਣ ਮਾਨ ਸਰਕਾਰ ਨੇ ਸੂਬੇ ਚ ਸੜਕਾਂ ਕੰਢੇ ਲੱਗਣ ਵਾਲੀਆਂ ਰੇਹੜੀਆਂ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਹਨ। ਸਰਕਾਰ ਵੱਲੋਂ ਸੜਕਾਂ ਦੇ ਕੰਢੇ ਲੱਗਣ ਵਾਲੀਆਂ ਰੇਹੜੀਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ।  ਸਰਕਾਰ ਨੇ ਹੁਕਮ ਜਾਰੀ ਕਰਦੇ ਹੋਏ ਰੇਹੜੀਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਲਈ ਕਿਹਾ ਗਿਆ ਹੈ। ਇਸ ਦੇ ਲਈ ਸਬੰਧਤ ਮਹਿਕਮੇ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਤੁਰੰਤ ਪ੍ਰਭਾਵ ਦੇ ਨਾਲ ਇਸ ਨੂੰ ਲਾਗੂ ਕਰਨ ਦੀ ਹਦਾਇਤ ਦਿੱਤੀ ਗਈ ਹੈ। ਜਾਰੀ ਕੀਤੇ ਗਏ ਪੱਤਰ ’ਚ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਵੀ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਰੇਹੜੀਆਂ-ਫੜੀਆਂ ਲਗਾਈਆਂ ਹਨ, ਉਨ੍ਹਾਂ ਨੂੰ ਹਟਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ, ਨਗਰ ਪੰਚਾਇਤਾਂ ਅਤੇ ਪੰਚਾਇਤਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਸੜਕਤ ਕੰਢੇ ਲੱਗੀਆਂ ਰੇਹੜੀਆਂ ਨੂੰ ਜਲਦੀ ਹਟਾਏਗਾ। ਕਿਹਾ ਜਾ ਰਿਹਾ ਹੈ ਕਿ ਇਹ ਰੇਹੜੀਆਂ ਫੜੀਆਂ ਆਵਾਜਾਈ ਵਿਚ ਵਿਘਨ ਪਾਉੰਦੀਆਂ ਹਨ ਤੇ ਪੈਦਲ ਚੱਲਣ ਵਾਲਿਆਂ ਲਈ ਵੀ ਸਮਸਿਆ ਦਾ ਕਾਰਨ ਬਣਦੀਆਂ ਹਨ।

Comment here