ਸਿਆਸਤਖਬਰਾਂ

ਸੋਢੀ ਪਰਿਵਾਰ ਨੂੰ ਮਿਲੂ ਸਿਵੇ, ਪੰਚਾਇਤ ਘਰ, ਜੰਝਘਰ, ਹੱਡਾਰੋੜੀ ਹੇਠ ਨੱਪੀ ਜ਼ਮੀਨ 

ਅਦਾਲਤੀ ਆਦੇਸ਼ ਮਗਰੋਂ ਸਰਕਾਰ ਨੇ ਭਰੀ ਹਾਮੀ

ਗੁਰੂ ਹਰਸਹਾਏ- ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜ਼ਮੀਨ ਦਾ ਦੋਹਰਾ ਮੁਆਵਜਾ ਲੈਣ ਤੇ ਸ਼ਰਾਬ ਦੀ ਫੈਕਟਰੀ ਦਾ ਲਸੰਸ ਲੈਣ ਦੇ ਮਾਮਲੇ ਕਰਕੇ ਵਿਵਾਦਾਂ ਚ ਨੇ। ਇਸ ਦੌਰਾਨ ਰਾਣਾ ਸੋਢੀ ਦਾ ਚਚੇਰਾ ਭਰਾ ਕੰਵਰ ਨਰੇਸ਼ ਸੋਠੀ ਵੀ ਚਰਚਾ ਚ ਹੈ। ਕੰਵਰ ਨਰੇਸ਼ ਸੋਢੀ ਨੇ ਦੱਸਿਆ ਕਿ ਜੇਕਰ ਰਾਣਾ ਸੋਢੀ ਨੂੰ ਇਕ ਹੀ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਮਿਲ ਸਕਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਹੀ ਜ਼ਮੀਨ ਦਾ ਇਕ ਵਾਰੀ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾਉਹ ਵੀ ਦੋ ਨਹੀਂ ਤਿੰਨ-ਤਿੰਨ ਅਦਾਲਤਾਂ ਤੋਂ ਕੇਸ ਜਿੱਤਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ । ਕੰਵਰ ਨਰੇਸ਼ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਪੜਦਾਦਿਆਂ ਦੀ ਇਲਾਕੇ ਵਿਚ 26 ਹਜ਼ਾਰ ਏਕੜ ਜ਼ਮੀਨ ਸੀ ਜਿਸ ਵਿਚੋਂ ਉਨ੍ਹਾਂ ਦੇ ਹਿੱਸੇ ਦੀ 45 ਏਕੜ ਜ਼ਮੀਨ ਪਿੰਡ ਜੰਡਵਾਲਾ , ਗੁਰੂਹਰਸਹਾਏ ਅਤੇ ਪਿੰਡ ਮਾੜੇ ਖੁਰਦ ਵਿਖੇ ਨਿਕਲਦੀ ਹੈ ਜਮਾਂਬੰਦੀਆਂ ਅਨੁਸਾਰ ਉਨ੍ਹਾਂ ਦੀ ਮਾਲਕੀ ਜ਼ਮੀਨ ਤੇ ਉਕਤ ਤਿੰਨਾਂ ਪਿੰਡਾਂ ਚ ਸੜਕਾਂ ਫਿਰਨੀਆਂਸ਼ਮਸ਼ਾਨਘਾਟਜੰਝ ਘਰਪੰਚਾਇਤ ਘਰਆਂਗਣਵਾੜੀ ਕੇਂਦਰ ਆਦਿ ਬਣਾ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਨਿਜੀ ਮਾਲਕੀ ਰਕਬੇ ਨੂੰ ਆਮ ਲੋਕਾਂ ਦੀ ਭਲਾਈ ਵਾਸਤੇ ਗੈਰਕਾਨੂੰਨੀ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ। ਇਸ ਦੇ ਮੁਆਵਜ਼ੇ  ਲਈ ਮਾਨਯੋਗ ਹਾਈ ਕੋਰਟ ਤਕ ਉਹ ਇਹ ਕੇਸ ਜਿੱਤ ਚੁੱਕੇ ਹਨ। ਅਦਾਲਤੀ ਹੁਕਮ ਮੁਤਾਬਕ ਉਨ੍ਹਾਂ ਨੂੰ ਸਰਕਾਰ  ਮੁਆਵਜਾ ਦੇਵੇ ਜਾਂ ਫਿਰ ਜ਼ਮੀਨ ਦਾ ਕਬਜ਼ਾ ਦੇਵੇ, ਪਰ ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਹੁਕਮ ਮੁਤਾਬਕ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮਜਬੂਰਨ ਉਨ੍ਹਾਂ ਨੂੰ ਦੁਬਾਰਾ ਗੁਰੂਹਰਸਹਾਏ ਸੀਨੀਅਰ ਜੱਜ ਸਾਹਿਬ ਦੀ ਅਦਾਲਤ ਵਿਚ ਹੁਕਮ ਲਾਗੂ ਕਰਵਾਉਣ ਵਾਸਤੇ ਕੇਸ ਫਾਇਲ ਕਰਨਾ ਪਿਆਇਥੇ ਵੀ ਅਦਾਲਤ ਨੇ ਹੁਕਮ ਜਾਰੀ ਕੀਤੇ ਕਿ ਅਗਲੀ ਤਾਰੀਕ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਅਦਾ ਕੀਤਾ ਜਾਵੇ। ਪਰ ਸਰਕਾਰ ਨੇ ਮੁਆਵਜ਼ਾ ਨਾ ਦਿੱਤਾਜਿਸ ਤੋਂ ਬਾਅਦ ਅਦਾਲਤ ਨੇ ਇਕ ਹਾਈ ਸਕੂਲ ਅਤੇ ਜੰਡਵਾਲੇ ਦੇ 44 ਕਿੱਲੇ ਪੰਚਾਇਤੀ ਰਕਬੇ ਵਾਲੇ ਨਰੇਸ਼ ਸੋਢੀ ਦੇ ਨਾਂ ਕੁਰਕ ਕਰ ਦਿੱਤੇ ਤਾਂ ਐੱਸਡੀਐੱਮ ਨੇ ਮੌਕੇ ਤੇ ਤਸਦੀਕ ਤੋਂ ਬਾਅਦ ਅਦਾਲਤ ਨੂੰ ਰਿਪੋਰਟ ਦਿੱਤੀ ਕਿ ਇਸ ਰਕਬੇ ਵਿੱਚ ਪੱਕੀਆਂ ਸੜਕਾਂਪੱਕੀਆਂ ਫਿਰਨੀਆਂਜੰਝ ਘਰਪੰਚਾਇਤ ਘਰਆਂਗਣਵਾੜੀਆਂ ਸਮਸ਼ਾਨਘਾਟ ਹੱਡਾਂ ਰੋੜੀਆਂ ਵਗੈਰਾ ਬਣੀਆਂ ਹੋਈਆਂ ਹਨਲਿਹਾਜ਼ਾ ਕਬਜ਼ਾ ਕਿਸੇ ਸੂਰਤ ਵੀ ਨਹੀਂ ਦਿੱਤਾ ਜਾ ਸਕਦਾ ਪਰ ਮੌਕੇ ਤੇ ਅਦਾਲਤ ਵਿਚ ਮੋਜੂਦ ਇਕ ਹੋਰ ਸਰਕਾਰੀ ਨੁਮਾਇੰਦੇ ਨੇ ਇੱਕ ਸਰਕਾਰੀ ਚਿੱਠੀ ਅਦਾਲਤ ਵਿਚ ਪੇਸ਼ ਕੀਤੀ ਤੇ ਬਿਆਨ ਦਰਜ ਕਰਵਾਏ ਕਿ ਸਰਕਾਰ ਨੇ ਫੈਸਲਾ ਲਿਆ ਹੈ ਕਿ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਬਲਕਿ ਸਰਕਾਰ ਮਾਲਕਾਂ ਨੂੰ ਕਬਜ਼ਾ ਵਾਪਸ ਕਰੇਗੀ। ਕੰਵਰ ਨਰੇਸ਼ ਸੋਢੀ ਨੇ ਦੱਸਿਆ ਕਿ ਜੇ ਸਰਕਾਰ ਮੈਨੂੰ ਉਪਰੋਕਤ ਰਕਬੇ ਦਾ ਕਬਜ਼ਾ ਦਿੰਦੀ ਹੈ ਤਾਂ ਮੈਂ ਕਬਜ਼ਾ ਲਵਾਂਗਾ ਫੇਰ ਲੋਕਾਂ ਨੂੰ ਆਪਣੇ ਲਾਂਘੇ-ਟਾਪੇ , ਸਿਵੇ, ਜੰਝਘਰ,ਸਕੂਲ ਹਡਾਰੋੜੀ ਆਦਿ ਦਾ ਆਪ ਬੰਦੋਬਸਤ ਕਰਨਾ ਪਊ। ਇਸ ਤੋਂ ਇਲਾਵਾ ਕੰਵਰ ਨਰੇਸ਼ ਸੋਢੀ ਨੇ ਆਪਣੇ  ਮੰਤਰੀ ਭਰਾ ਰਾਣਾ ਸੋਢੀ ਤੇ ਮੁਆਵਜ਼ਾ ਲੈਣ ਵਿਚ ਕਥਿਤ ਅੜਿੱਕਾ ਡਾਹੁਣ ਦੇ ਦੋਸ਼ ਲਾਏ । ਪੱਖ ਜਾਣਨ ਲਈ ਪਤਰਕਾਰਾਂ ਨੇ ਰਾਣਾ ਸੋਢੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ

Comment here