ਅਪਰਾਧਸਿਆਸਤਖਬਰਾਂ

ਸੀਰੀਆ ‘ਚ ਬੱਸ ਰਾਕੇਟ ਹਮਲੇ ਦੌਰਾਨ 10 ਲੋਕਾਂ ਦੀ ਹੋਈ ਮੌਤ

ਬੇਰੂਤ-ਸੀਰੀਆ ਦੇ ਪੈਟਰੋਲੀਅਮ ਮੰਤਰਾਲੇ ਦੇ ਮੁਤਾਬਕ ਅੱਤਵਾਦੀਆਂ ਨੇ ਪੂਰਬੀ ਸੀਰੀਆ ਵਿਚ ਤੇਲ ਉਦਯੋਗ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ‘ਤੇ ਰਾਕੇਟ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 10 ਲੋਕ ਮਾਰੇ ਗਏ। ਇਹ ਜਾਣਕਾਰੀ ਸਰਕਾਰ ਨੇ ਦਿੱਤੀ। ਇਸ ਦੇ ਜਵਾਬ ਵਿੱਚ ਸੀਰੀਆਈ ਕੁਰਦ ਦੀ ਅਗਵਾਈ ਵਾਲੀ ਫ਼ੌਜ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਸਮੂਹ ਦੇ ‘ਸਲੀਪਰ ਸੈੱਲਾਂ’ ਖ਼ਿਲਾਫ਼ ਇਕ ਮੁਹਿੰਮ ਵਿੱਚ 52 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਰਾਕੇਟ ਪੂਰਬੀ ਦੀਰ ਅਲ-ਜ਼ੌਰ ਸੂਬੇ ਵਿੱਚ ਅਲ-ਤੈਮ ਗੈਸ ਖੇਤਰ ਵਿਚ ਡਿੱਗਿਆ। ਇਸ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਬ੍ਰਿਟੇਨ ਦੇ ਇਕ ਯੁੱਧ ਨਿਗਰਾਨੀ ਸਮੂਹ ‘ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਨੇ ਕਿਹਾ ਕਿ ਹਮਲੇ ਪਿੱਛੇ ਆਈ. ਐੱਸ. ਦਾ ਹੱਥ ਸੀ। ਆਬਜ਼ਰਵੇਟਰੀ ਨੇ ਰਾਕੇਟ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਦੱਸਦਿਆਂ ਕਿਹਾ ਕਿ ਘੱਟੋ-ਘੱਟ 12 ਜਵਾਨ ਮਾਰੇ ਗਏ ਹਨ।
ਯੂ. ਐੱਸ. ਸਮਰਥਿਤ ਅਤੇ ਕੁਰਦ ਦੀ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਨੇ ਸ਼ੁੱਕਰਵਾਰ ਨੂੰ ਵੀ ਕਿਹਾ ਕਿ ਉਨ੍ਹਾਂ ਦੇ ਛਾਪੇ ਨੇ ਨਵੇਂ ਸਾਲ ਦੀ ਸ਼ਾਮ ਨੂੰ ਕਥਿਤ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ।

Comment here