ਸਿਆਸਤਖਬਰਾਂ

ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 3 ਮੌਤਾਂ

ਮੋਗਾ- ਅੱਜ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਚ ਸ਼ਾਮਲ ਹੋਣ ਆ ਰਹੇ ਕਾਂਗਰਸੀ ਵਰਕਰਾਂ ਨਾਲ ਭਰੀ ਇਕ ਨਿੱਜੀ ਬੱਸ ਮੋਗਾ-ਅੰਮ੍ਰਿਤਸਰ ਰੋਡ ‘ਤੇ ਰੋਡਵੇਜ਼ ਦੀ ਬਸ ਨਾਲ ਟਕਰਾ ਗਈ। ਹਾਦਸੇ ਵਿੱਚ ਤਿੰਨ ਮੌਤਾਂ ਹੋ ਗਈਆਂ ਤੇ ਚਾਲੀ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਬਹੁਤੇ ਡਾਕਟਰ ਚੰਡੀਗੜ੍ਹ ਰੋਸ ਮਾਰਚ ਲਈ ਰਵਾਨਾ ਹੋ ਗਏ ਸਨ। ਤਾਂ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਡਾਕਟਰਾਂ ਨੇ ਜ਼ਖ਼ਮੀਆਂ ਨੂੰ ਸੰਭਾਲਿਆ। ਤੇ ਜਿਹੜੇ ਸਰਕਾਰੀ ਡਾਕਟਰ ਹਾਲੇ ਚੰਡੀਗੜ੍ਹ ਰਵਾਨਾ ਨਹੀਂ ਸੀ ਹੋਏ, ਉਨ੍ਹਾਂ ਨੇ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਹਸਪਤਾਲ ਜਾ ਪੁਜੇ। ਇਸ ਹਾਦਸੇ ਤੇ ਅਫਸੋਸ ਜਤਾਉੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਤੇ 50,000 ਰੁਪਏ ਗੰਭੀਰ ਜ਼ਖ਼ਮੀਆਂ ਨੂੰ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਬਾਲੀਵੁੱਡ ਅਦਾਕਾਰ ਤੇ ਸਮਾਜਸੇਵੀ  ਸੋਨੂੰ ਸੂਦ ਵੀ ਆਪਣੀ ਭੈਣ ਨਾਲ ਹਾਦਸੇ ਦੇ ਪੀੜਤਾਂ ਨੂੰ ਮਿਲਣ ਲਈ ਸਿਵਲ ਹਸਪਤਾਲ ਪੁੱਜੇ ਅਤੇ  ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਤੇ ਜਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਤੇ ਕਿਹਾ ਕਿ ਜਿਨ੍ਹਾਂ ਪੀੜਤਾਂ ਦੇ ਮੋਬਾਈਲ ਗੁੰਮ ਗਏ ਹਨ, ਉਨ੍ਹਾਂ ਨੂੰ ਨਵੇਂ ਮੋਬਾਈਲ ਫ਼ੋਨ ਲੈ ਕੇ ਦੇਣਗੇ।

Comment here