ਸਾਹਿਤਕ ਸੱਥਸਿਆਸਤਖਬਰਾਂਦੁਨੀਆ

ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਭਾਰਤੀ ਵਫ਼ਦ ਲਾਹੌਰ ਪਹੁੰਚਿਆ

ਅਟਾਰੀ– ਪਾਕਿਸਤਨ ਦੇ ਲਾਹੌਰ ਵਿੱਚ ਹੋਣ ਵਾਲੀ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਭਾਰਤ ਤੋਂ ਵਿਸ਼ਵ ਪੰਜਾਬੀ ਕਾਨਫ਼ਰੰਸ 51 ਮੈਂਬਰੀ ਵਫ਼ਦ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗਿਆ। ਇਹ ਵਫਦ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਤੇ ਕੋਆਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਪਾਕਿਸਤਾਨ ਪਹੁੰਚਿਆ। ਵਫ਼ਦ ਵਿੱਚ ਲੇਖਕ, ਬੁੱਧੀਜੀਵੀ, ਗਾਇਕ ਤੇ ਕਲਾਕਾਰ ਸ਼ਾਮਲ ਹੋਏ ਹਨ। ਅਟਾਰੀ ਸਰਹੱਦ ’ਤੇ ਗੱਲਬਾਤ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਗੁਰਭਜਨ ਗਿੱਲ ਨੇ ਦੱਸਿਆ ਕਿ 15 ਤੋਂ 18 ਮਾਰਚ ਤੱਕ ਲਾਹੌਰ ਵਿੱਚ ਹੋਣ ਵਾਲੀ ਇਸ ਕਾਨਫ਼ਰੰਸ ਮੌਕੇ ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ ‘ਸੁਰਤਾਲ’ ਸ਼ਾਹਮੁਖੀ ’ਚ ਲੋਕ ਅਰਪਣ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਨ ਤੇ ਭਾਰਤ-ਪਾਕਿਸਤਾਨ ਦੇ ਸਿਰਕੱਢ ਸਾਹਿਤਕਾਰ ਬਾਬਾ ਨਜ਼ਮੀ, ਅਫ਼ਜ਼ਲ ਸਾਹਿਰ, ਦਰਸ਼ਨ ਬੁੱਟਰ ਤੇ ਹੋਰਨਾਂ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਜਾਵੇਗੀ।

ਭਾਰਤੀ ਵਫ਼ਦ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਖਾਲਿਦ ਹੁਸੈਨ, ਪੰਜਾਬ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਜਨਰਲ ਸਕੱਤਰ, ਗੁਰਭੇਜ ਸਿੰਘ ਗੁਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈ਼ਸਰ ਕੁਲਬੀਰ ਗੋਜਰਾ, ਡਾ. ਖਾਲਿਦ ਅਸ਼ਰਫ, ਪ੍ਰਵੇਸ਼ ਕੌਰ, ਕਮਲ ਦੋਸਾਂਝ, ਪਰਮਜੀਤ ਸਿੰਘ, ਅਦਾਕਾਰਾ ਡਾ. ਸੁਨੀਤਾ ਧੀਰ, ਡਾ. ਨਿਰਮਲ ਬਾਸੀ, ਪੰਜਾਬ ਯੂਨੀਵਰਸਿਟੀ ਸੈਨੇਟਰ ਡਾ. ਤਰਲੋਕ ਬੰਧੂ, ਡਾ. ਸਵੈਰਾਜ ਸੰਧੂ, ਡਾ. ਸ਼ਿੰਦਰਪਾਲ ਸਿੰਘ, ਕਵੀ ਬੀਬਾ ਬਲਵੰਤ, ਡਾ. ਸਾਂਵਲ ਧਾਮੀ, ਗੁਰਤੇਜ ਕੋਹਾਰਵਾਲਾ, ਡਾ. ਨਰਵਿੰਦਰ ਸਿੰਘ ਕੌਸ਼ਲ, ਸਤੀਸ਼ ਗੁਲਾਟੀ, ਡਾ. ਸੁਲਤਾਨਾ ਬੇਗ਼ਮ, ਡਾ. ਰਤਨ ਸਿੰਘ ਢਿੱਲੋਂ, ਡਾ. ਤਰਸਪਾਲ ਕੌਰ, ਜਗਤਾਰ ਭੁੱਲਰ, ਪ੍ਰਿੰਸੀਪਲ ਡਾ. ਜਸਵਿੰਦਰ ਕੌਰ, ਜਸਵਿੰਦਰ ਕੌਰ ਗਿੱਲ ਤੇ ਹੋਰ ਸ਼ਾਮਲ ਸਨ।

Comment here