ਸਿਆਸਤਖਬਰਾਂਦੁਨੀਆ

ਵਿਰਾਸਤ ’ਚ ਮਿਲੀ ਹਰਿਆਲੀ ਨੂੰ ਰੇਗਿਸਤਾਨ ਨਾ ਬਣਾਓ-ਪੋਪ

ਵੈਟੀਕਨ ਸਿਟੀ-ਬੀਤੇ ਦਿਨੀਂ ਪੌਣ ਪਾਣੀ ਤਬਦੀਲੀ ਦੇ ਮੁੱਦੇ ’ਤੇ ਪੋਪ ਫਰਾਂਸਿਸ ਸਮੇਤ ਕਈ ਧਾਰਮਿਕ ਆਗੂਆਂ ਨੇ ਪੌਣ ਪਾਣੀ ਤਬਦੀਲੀ ਨੂੰ ਲੈ ਕੇ ਅਪੋਸਟੋਲਿਕ ਪੈਲੇਸ ’ਚ ਇਕ ਪ੍ਰੋਗਰਾਮ ਦੌਰਾਨ ਹਸਤਾਖ਼ਰ ਕੀਤੇ ਗਏ ਤੇ ਫਿਰ ਇਸ ਨੂੰ ਸੀਓਪੀ 26 ਦੇ ਮੁਖੀ ਆਲੋਕ ਸ਼ਰਮਾ ਨੂੰ ਸੌਂਪਿਆ ਗਿਆ। ਇਸ ’ਚ ਸਰਕਾਰਾਂ ਤੋਂ ਪੌਣ ਪਾਣੀ ਤਬਦੀਲੀ ਦੇ ਖਾਹਿਸ਼ੀ ਟੀਚਿਆਂ ਨੂੰ ਹਾਸਲ ਕਰਨ ਦੀ ਅਪੀਲ ਕੀਤੀ ਗਈ ਹੈ। ਸਕਾਟਲੈਂਡ ਦੇ ਗਲਾਸਗੋ ’ਚ 31 ਅਕਤੂਬਰ ਤੋਂ 12 ਨਵੰਬਰ ਤਕ ਹੋਣ ਵਾਲੇ ਸੰਯੁਕਤ ਰਾਸ਼ਟਰ ਸਿਖਰ ਸੰਮੇਲਨ ਤੋਂ ਪਹਿਲਾਂ ਇਹ ਅਪੀਲ ਕੀਤੀ ਗਈ ਹੈ। ਅਪੀਲ ’ਚ ਕਿਹਾ ਗਿਆ ਹੈ, ‘ਸਾਨੂੰ ਵਿਰਾਸਤ ’ਚ ਹਰਿਆਲੀ ਮਿਲੀ ਸੀ, ਸਾਨੂੰ ਆਪਣੇ ਬੱਚਿਆਂ ਲਈ ਰੇਗਿਸਤਾਨ ਨਹੀਂ ਛੱਡਣਾ ਚਾਹੀਦਾ।

Comment here