ਸਿਆਸਤਖਬਰਾਂ

ਵਪਾਰੀ ਪੰਜਾਬ ਚੋਣਾਂ ਚੜੂਨੀ ਦੀ ਅਗਵਾਈ ਚ ਲੜਨਗੇ

ਲੁਧਿਆਣਾ ਚ ਦੇਸ਼ ਭਰ ਦੇ ਵਪਾਰੀਆਂ ਨੇ ਕੀਤਾ ਐਲਾਨ

ਲੁਧਿਆਣਾ-ਦੇਸ਼ ਭਰ ਦੇ ਵਪਾਰੀਆਂ ਨੇਆਪਣੀ ਸਿਆਸੀ  ਬੀ.ਏ.ਪੀ. ਪਾਰਟੀ ਦਾ ਲੁਧਿਆਣਾ ਵਿਚ ਐਲਾਨ ਕਰਦਿਆਂ ਪਰਧਾਨ ਤਰੁਨ ਬਾਵਾ ਦੀ ਅਗਵਾਈ ਹੇਠ ਮਿਸ਼ਨ ਪੰਜਾਬ 2022 ਲਹਿਰ ਦੇ ਤਹਿਤ ਪੰਜਾਬ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚਰੂਨੀ ਵੀ ਹਾਜ਼ਰ ਸਨ, ਦੇਸ਼ ਭਰ ਤੋਂ ਆਏ ਵਪਾਰੀਆਂ ਨੇ ਚੜੂਨੀ ਅਤੇ ਉਹਨਾ ਦੇ ਮਿਸ਼ਨ ਪੰਜਾਬ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ । ਇਥੇ ਚੜੂਨੀ ਨੇ ਸਾਫ ਕਿਹਾ ਕਿ ਸਿਰਫ ਅੰਦੋਲਨ ਕਰਨ ਨਾਲ ਕੁਝ ਨਹੀਂ ਹੋਵੇਗਾ। ਜੇਕਰ ਅੰਦੋਲਨ ਸਫਲ ਵੀ ਹੋ ਜਾਂਦਾ ਹੈ ਤਾਂ ਵੀ ਕਿਸਾਨਾਂ ਦਾ ਇਹੀ ਹਾਲ ਰਹੇਗਾ ਕਿਉਂਕਿ ਕਾਲੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਸਨ। ਉਹਨਾਂ ਕਿਹਾ ਕਿ ਵਿਵਸਥਾ ਸੁਧਾਰਨ ਲਈ ਕਿਸਾਨਾਂ ਨੂੰ, ਚੰਗੇ ਲੋਕਾਂ ਨੂੰ, ਇਮਾਨਦਾਰ ਲੋਕਾਂ ਨੂੰ ਸਿਆਸਤ ਵਿੱਚ ਆਉਣਾ ਹੀ ਪਵੇਗਾ। ਗੁਰਨਾਮ ਸਿੰਘ ਚੜੂਨੀ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਚਿਤਾਵਨੀ ਦਿੱਤੀ ਹੈ। ਕਿ ਉਹ ਕਰੀਬ 600 ਕਿਸਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲੈਣ ਲਈ ਹਰਿਆਣਾ ਸਰਕਾਰ ਨੂੰ 7 ਦਿਨਾਂ ’ਚ ਸਿਫ਼ਾਰਸ਼ ਕਰਨ ਨਹੀਂ ਤਾਂ ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਤੇ ਸੱਤਾਧਾਰੀ ਧਿਰ ਦਾ ਏਜੰਟ ਕਰਾਰ ਦਿੱਤਾ ਜਾਵੇਗਾ।ਉਧਰ ਸੰਯੁਕਤ ਮੋਰਚੇ ਨੇ ਚੜੂਨੀ ਨਾਲ ਚਲ ਰਹੇ ਰੇੜਕੇ ਦੇ ਹੱਲ ਲਈ ਅਤੇ ਹੋਰ ਮਸਲਿਆਂ ਦੇ ਹੱਲ ਲਈ ਦੋ ਕਮੇਟੀਆਂ ਬਣਾਈਆਂ ਹਨ। ਇਹ ਪੰਜ-ਪੰਜ ਮੈਂਬਰਾਂ ਦੀਆਂ ਦੋ ਕਮੇਟੀਆਂ  ਵਿਚੋਂ  ਇੱਕ ਕਮੇਟੀ ਹਰਿਆਣਾ ਦੀਆਂ ਹੋਰਨਾਂ ਯੂਨੀਅਨਾਂ/ਖਾਪਾਂ ਨਾਲ ਤਾਲਮੇਲ ਮਜ਼ਬੂਤ ਕਰੇਗੀ ਤੇ ਇੱਕ ਕਮੇਟੀ ਕੌਮੀ ਪੱਧਰ ਦੇ ਮਾਮਲੇ ਦੇਖੇਗੀ।

Comment here