ਅਪਰਾਧਖਬਰਾਂਚਲੰਤ ਮਾਮਲੇ

ਲਾਰੇਂਸ ਬਿਸ਼ਨੋਈ ਤੋਂ ਐੱਨਆਈਏ ਕਰੇਗੀ ਪੁੱਛਗਿੱਛ

ਬਠਿੰਡਾ-ਗੈਂਗਸਟਰ ਲਾਰੈਂਸ ਬਿਸ਼ਨੋਈ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਹੈ। ਐੱਨ.ਆਈ.ਏ. ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਬਿਸ਼ਨੋਈ ਦੇ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਿਉਂਕਿ ਲਾਰੇਂਸ ਬਿਸ਼ਨੋਈ ਦੇ ਅੱਤਵਾਦ ਦੇ ਨਾਲ ਵੀ ਸਬੰਧ ਦੱਸੇ ਜਾ ਰਹੇ ਸਨ ਕਿਉਂਕਿ ਉਸ ਦੇ ਖ਼ਿਲਾਫ਼ ਕਈ ਤਰ੍ਹਾਂ ਦੇ ਇਨਪੁਟਸ ਵੀ ਸਾਹਮਣੇ ਆ ਰਹੇ ਸਨ। ਇਸੇ ਮਾਮਲੇ ਤਹਿਤ ਐੱਨ.ਆਈ.ਏ. ਨੇ ਉਸ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ। ਖ਼ਬਰ ਦੇ ਮੁਤਾਬਕ ਐੱਨ.ਆਈ.ਏ. ਨੇ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਕਿਹੜੇ ਮਾਮਲੇ ਦੇ ਵਿੱਚ ਕੀਤੀ ਗਈ ਲਾਰੇਂਸ ਦੀ ਗ੍ਰਿਫਤਾਰੀ?
ਐੱਨ.ਆਈ.ਏ. ਦੇ ਵੱਲੋ ਲਾਰੇਂਸ ਦੀ ਇਸ ਤਰ੍ਹਾਂ ਕੀਤੀ ਗਈ ਗ੍ਰਿਫਤਾਰ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਪਰ ਹੁਣ ਐੱਨ.ਆਈ.ਏ. ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਬਿਸ਼ਨੋਈ ਤੋਂ ਬਠਿੰਡਾ ਜੇਲ੍ਹ ਜਾ ਕੇ ਹੀ ਪੁੱਛਗਿੱਛ ਕਰਨ ਜਾ ਰਹੀ ਹੈ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਦਿੱਲੀ ਲਿਆਂਦਾ ਜਾ ਸਕਦਾ ਹੈ। ਭਲਕੇ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕਰਨ ਦੀ ਵੀ ਤਿਆਰੀ ਕੀਤੀ ਗਈ ਹੈ। ਤੁਹਾਨੂੰ ਦਸ ਦਈਏ ਕਿ ਇਸ ਮਾਮਲੇ ’ਚ 6 ਗੈਂਗਸਟਰ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਪੰਜਾਬ ਦੇ ਕਈ ਮਸ਼ਹੂਰ ਗਾਇਕਾਂ ਤੋਂ ਦਿੱਲੀ ਹੈੱਡਕੁਆਰਟਰ ’ਤੇ ਐੱਨ.ਆਈ.ਏ. ਦੇ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਹਾਲਾਂਕਿ ਕੁਝ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫਤਾਰ ਕੀਤੇ ਗਏ ਸ਼ਾਰਪ ਸ਼ੂਰਟ ਦੇ ਉੱਪਰ 25 ਹਜ਼ਾਰ ਦਾ ਇਨਾਮ ਵੀ ਰੱਖਿਆ ਗਿਆ ਸੀ। ਵੱਡੀ ਗੱਲ ਇਹ ਹੈ ਕਿ ਮੁੰਡਕਾ ਦੋਹਰੇ ਕਤਲ ਵਿੱਚ ਉਸ ਸ਼ਾਰਪ ਸ਼ੂਟਰ ਦਾ ਹੱਥ ਸੀ ਅਤੇ ਪੁਲਿਸ ਨੂੰ ਲੰਮੇ ਸਮੇਂ ਤੋਂ ਉਸ ਦੀ ਭਾਲ ਸੀ। ਉਸ ਨੂੰ ਸੋਮਵਾਰ ਨੂੰ ਇੱਕ ਮੁਕਾਬਲੇ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਉਨ੍ਹਾਂ ਤੋਂ ਮੌਕੇ ਤੋਂ ਇੱਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਸਨ। ਇਹ ਸ਼ਾਰਪ ਸ਼ੂਟਰ ਲੰਮੇ ਸਮੇਂ ਤੋਂ ਲਾਰੇਂਸ ਬਿਸ਼ਨੋਈ ਅਤੇ ਜਤਿੰਦਰ ਗੋਗੀ ਦੇ ਗੈਂਗ ਲਈ ਕੰਮ ਕਰ ਰਿਹਾ ਸੀ। ਉਹ ਅਪਰਾਧ ਦੀ ਦੁਨੀਆ ਦਾ ਪੁਰਾਣਾ ਖਿਡਾਰੀ ਦੱਸਿਆ ਜਾ ਰਿਹਾ ਸੀ । ਉਸ ਦੇ ਖਿਲਾਾਫ 9 ਕਤਲ , ਅਗਵਾ ਅਤੇ ਚੋਰੀ ਦੇ ਇਲਜ਼ਾਮ ਦਰਜ਼ ਸਨ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਸ਼ਾਮਲ ਹੈ ਨਾਮ
ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਵੀ ਦੋਸ਼ੀ ਹੈ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਉਸ ’ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਦੱਸਿਆ ਗਿਆ ਸੀ, ਉਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਪੂਰੀ ਯੋਜਨਾ ਘੜੀ ਸੀ ਅਤੇ ਫਿਰ ਆਪਣੇ ਸ਼ੂਟਰਾਂ ਰਾਹੀਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹੁਣ ਤੱਕ ਪੁਲਿਸ ਇਸ ਕਤਲਕਾਂਡ ਦੇ ਮਾਮਲੇ ਵਿੱਚ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Comment here