ਅਪਰਾਧਸਿਆਸਤਖਬਰਾਂਦੁਨੀਆ

ਰੇਪ ਮਗਰੋੰ ਕੁੜੀਆਂ ਦੇ ਟੁਕੜੇ ਕਰਕੇ ਕੁੱਤਿਆਂ ਨੂੰ ਖਵਾ ਦਿੰਦੇ ਨੇ ਤਾਲਿਬਾਨੀ-ਇੱਕ ਪੀੜਤਾ ਨੇ ਸੁਣਾਇਆ ਦਰਦ

ਨਵੀਂ ਦਿੱਲੀ-ਅਫਗਾਨਿਸਤਾਨ ਉਤੇ ਕਬਜ਼ਾ ਕਰਨ ਤੋਂ ਬਾਅਦ ਭਾਵੇਂ ਤਾਲਿਬਾਨ ਨੇ ਕਿਹਾ ਹੈ ਕਿ ਉਹ ਔਰਤਾਂ ਪ੍ਰਤੀ ਨਰਮ ਰਹੇਗਾ। ਪਰ ਅਸਲੀਅਤ ਕੁਝ ਹੋਰ ਹੈ। ਇੱਕ ਔਰਤ ਜੋ ਹਮਲੇ ਵਿੱਚ ਵਾਲ -ਵਾਲ ਬਚ ਗਈ, ਨੇ ਤਾਲਿਬਾਨ ਦੀ ਬੇਰਹਿਮੀ ਨੂੰ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ। ਔਰਤ ਨੇ ਦੱਸਿਆ ਕਿ ਸਜ਼ਾ ਵਜੋਂ ਪਹਿਲਾਂ ਅਫਗਾਨ ਔਰਤਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਨੂੰ ਕੱਟ ਕੇ ਕੁੱਤਿਆਂ ਨੂੰ ਖੁਆਇਆ ਜਾਂਦਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, 33 ਸਾਲਾ ਖਤੇਰਾ ਨੂੰ ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿੱਚ ਗੋਲੀ ਮਾਰੀ ਗਈ ਸੀ। ਪਰ ਉਹ ਇਸ ਹਮਲੇ ਵਿੱਚ ਵਾਲ -ਵਾਲ ਬਚ ਗਈ। ਖਤੇਰਾ ਕਹਿੰਦੀ ਹੈ ਕਿ ਤਾਲਿਬਾਨ ਦੀ ਨਜ਼ਰ ‘ਚ ਔਰਤਾਂ ਸਿਰਫ ਮਾਸ ਦਾ ਪੁਤਲਾ ਹਨ, ਜਿਸ ਦਾ ਕੋਈ ਜੀਵਨ ਨਹੀਂ ਹੈ। ਉਸਦੇ ਸਰੀਰ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ। ਉਸਨੂੰ ਸਿਰਫ ਕੁੱਟਿਆ ਜਾ ਸਕਦਾ ਹੈ। ਤਾਲਿਬਾਨ ਨੇ ਖਤੇਰਾ ਦੀਆਂ ਅੱਖਾਂ ਕੱਢ ਦਿੱਤੀਆਂ ਸਨ। ਵਰਤਮਾਨ ਵਿੱਚ ਉਹ 2020 ਤੋਂ ਇਲਾਜ ਲਈ ਆਪਣੇ ਪਤੀ ਅਤੇ ਬੱਚੇ ਦੇ ਨਾਲ ਨਵੀਂ ਦਿੱਲੀ ਵਿੱਚ ਰਹਿ ਰਹੀ ਹੈ ।ਖਤੇਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਤਾਬਿਲਾਨ ਦੇ ਲੜਾਕੇ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਉਸ ਸਮੇਂ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ 2 ਮਹੀਨੇ ਦੀ ਗਰਭਵਤੀ ਸੀ। ਉਨ੍ਹਾਂ ਦਾ ਕਸੂਰ ਬੱਸ ਇੰਨਾ ਸੀ ਕਿ ਉਹ ਅਫ਼ਗਾਨਿਸਤਾਨ ਦੇ ਪੁਲਸ ਵਿਭਾਗ ਵਿਚ ਨੌਕਰੀ ਕਰਦੀ ਸੀ। ਖਤੇਰਾ ਮੁਤਾਬਕ ਜਦੋਂ ਉਹ ਇਕ ਦਿਨ ਡਿਊਟੀ ਖ਼ਤਮ ਕਰਕੇ ਘਰ ਪਰਤ ਰਹੀ ਸੀ ਤਾਂ ਤਾਲਿਬਾਨੀ ਲੜਾਕਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਆਈ.ਡੀ. ਚੈਕ ਕਰਨ ਦੇ ਬਾਅਦ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਇੰਨਾ ਹੀ ਨਹੀਂ ਤਾਲਿਬਾਨੀ ਅੱਤਵਾਦੀਆਂ ਨੇ ਉਨ੍ਹਾਂ ਦੀਆਂ ਅੱਖਾਂ ’ਤੇ ਵੀ ਚਾਕੂ ਨਾਲ ਇਕ ਦੇ ਬਾਅਦ ਇਕ ਕਈ ਵਾਰ ਕੀਤੇ। ਖਤੇਰਾ ਦੱਸਦੀ ਹੈ ਕਿ ਉਨ੍ਹਾਂ ਲਈ ਕਾਬੁਲ ਅਤੇ ਫਿਰ ਦਿੱਲੀ ਆਉਣਾ ਆਸਾਨ ਇਸ ਲਈ ਸੀ ਕਿਉਂਕਿ ਉਨ੍ਹਾਂ ਕੋਲ ਉਸ ਸਮੇਂ ਕੁੱਝ ਪੈਸੇ ਸਨ, ਕਿਸਮਤ ਨੇ ਸਾਥ ਦਿੱਤਾ ਅਤੇ ਉਹ ਸਮਾਂ ਰਹਿੰਦੇ ਭਾਰਤ ਆ ਗਈ ਅਤੇ ਬੱਚ ਗਈ। ਖਤੇਰਾ ਦੱਸਦੀ ਹੈ ਕਿ ਤਾਲਿਬਾਨ ਆਪਣੀ ਬੇਰਹਿਮੀ ਦਿਖਾਉਣ ਲਈ ਪਹਿਲਾਂ ਕੁੜੀਆਂ ਨਾਲ ਦੁਰਵਿਹਾਰ ਕਰਦਾ ਹੈ। ਉਨ੍ਹਾਂ ਨਾਲ ਬਲਾਤਕਾਰ ਕਰਦਾ ਹੈ। ਫਿਰ ਮਾਰਦਾ ਹੈ। ਕੁੜੀਆਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਜਾਂਦੇ ਹਨ ਅਤੇ ਕੁੱਤਿਆਂ ਨੂੰ ਖੁਆਏ ਜਾਂਦੇ ਹਨ। ਮੈਂ ਖੁਸ਼ਕਿਸਮਤ ਸੀ ਕਿ ਮੈਂ ਬਚ ਗਈ। ਪਰ ਹੁਣ ਇਹ ਸੋਚਣਾ ਮੁਸ਼ਕਲ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਆਉਣ ਨਾਲ ਹੁਣ ਔਰਤਾਂ, ਲੜਕੀਆਂ ਅਤੇ ਬੱਚਿਆਂ ਦਾ ਕੀ ਹੋਵੇਗਾ?

Comment here