ਅਪਰਾਧਸਿਆਸਤਖਬਰਾਂ

ਰੂਸ ਨੇ ਯੂਕਰੇਨ ’ਤੇ ਦਾਗੀਆਂ ਮਿਜ਼ਾਈਲਾਂ, ਮਲਬੇ ’ਚੋਂ ਕੱਢੀ ਡੇਢ ਸਾਲ ਬੱਚੇ ਦੀ ਲਾਸ਼

ਕੀਵ-ਰੂਸ ਤੇ ਯੂਕ੍ਰੇਨ ਦੀ ਜੰਗ ਜਾਰੀ ਹੈ। ਕੇਂਦਰੀ ਯੂਕ੍ਰੇਨ ਦੇ ਸ਼ਹਿਰ ਕ੍ਰਿਵੀ ਰਿਹ ਵਿਚ ਰੂਸ ਵੱਲੋਂ ਕੀਤੇ ਗਏ ਹਮਲੇ ਮਗਰੋਂ ਐਮਰਜੈਂਸੀ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਹਮਲੇ ’ਚ ਬਚੇ ਲੋਕਾਂ ਦੀ ਤਲਾਸ਼ ਮੁਹਿੰਮ ਦੌਰਾਨ ਮਲਬੇ ਵਿਚੋਂ ਇਕ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ। ਯੂਕ੍ਰੇਨ ਦੇ ਅਧਿਕਾਰੀਆਂ ਦੇ ਅਨੁਸਾਰ ਇਹ ਮਿਜ਼ਾਈਲ ਖੇਤਰ ਵਿੱਚ ਦਾਗੀਆਂ ਗਈਆਂ 16 ਮਿਜ਼ਾਈਲਾਂ ਵਿੱਚੋਂ ਇਕ ਸਨ, ਜਿਸ ਨੇ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ।
ਸ਼ੁੱਕਰਵਾਰ ਨੂੰ ਤਾਜ਼ਾ ਹਮਲੇ ’ਚ ਰੂਸ ਨੇ 76 ਮਿਜ਼ਾਈਲਾਂ ਦਾਗੀਆਂ। ਨਿਪ੍ਰਾਪੇਟਰੋਸ ਖੇਤਰ ਦੇ ਗਵਰਨਰ ਵੈਲੇਨਟਿਨ ਰੇਜ਼ਨੀਚੇਂਕੋ ਨੇ ਟੈਲੀਗ੍ਰਾਮ ਸੋਸ਼ਲ ਮੀਡੀਆ ਐਪ ’ਤੇ ਲਿਖਿਆ ਹੈ ਕਿ ਬਚਾਅ ਦਲ ਨੇ ਇਕ ਰੂਸੀ ਰਾਕੇਟ ਹਮਲੇ ਨਾਲ ਤਬਾਹ ਹੋਏ ਇਕ ਘਰ ਦੇ ਮਲਬੇ ਵਿੱਚੋਂ ਕਰੀਬ ਡੇਢ ਸਾਲ ਦੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਹੈ। ਕ੍ਰਿਵੀ ਰਿਹ ਨਿਪ੍ਰਾਪੇਟਰੋਸ ਖੇਤਰ ਵਿੱਚ ਸਥਿਤ ਹੈ। ਉਨ੍ਹਾਂ ਲਿਖਿਆ ਕਿ ਮਰਨ ਵਾਲਿਆਂ ਵਿੱਚ ਇਕ 64 ਸਾਲਾ ਔਰਤ ਅਤੇ ਇਕ ਛੋਟੇ ਬੱਚੇ ਸਮੇਤ ਦੋ ਪਰਿਵਾਰਕ ਮੈਂਬਰ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਮਿਲਾ ਕੇ ਹਮਲੇ ਵਿੱਚ ਚਾਰ ਲੋਕ ਮਾਰੇ ਗਏ ਅਤੇ 13 ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚੋਂ ਚਾਰ ਬੱਚੇ ਸਨ।

Comment here