ਸਿਆਸਤਖਬਰਾਂ

ਰਾਸ਼ਟਰਪਤੀ ਕੋਵਿੰਦ ਵੱਲੋਂ 29 ਔਰਤਾਂ ਨੂੰ ‘ਨਾਰੀ ਸ਼ਕਤੀ’ ਪੁਰਸਕਾਰ

ਨਵੀਂ ਦਿੱਲੀ:ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 2020 ਅਤੇ 2021 ਲਈ 29 ਸ਼ਾਨਦਾਰ ਵਿਅਕਤੀਆਂ ਨੂੰ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ।28 ਅਵਾਰਡ — 2020 ਅਤੇ 2021 ਲਈ 14-14 – ਔਰਤਾਂ ਦੇ ਸਸ਼ਕਤੀਕਰਨ, ਖਾਸ ਤੌਰ ‘ਤੇ ਕਮਜ਼ੋਰ ਅਤੇ ਹਾਸ਼ੀਏ ‘ਤੇ ਪਹੁੰਚੀਆਂ ਔਰਤਾਂ ਲਈ ਉਹਨਾਂ ਦੇ ਬੇਮਿਸਾਲ ਕੰਮ ਲਈ ਮਾਨਤਾ ਦੇਣ ਲਈ ਦਿੱਤੇ ਗਏ ਸਨ। ਨਾਰੀ ਸ਼ਕਤੀ ਪੁਰਸਕਾਰ ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ ਦੀ ਇੱਕ ਪਹਿਲ ਹੈ ਜੋ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਪਾਏ ਗਏ ਬੇਮਿਸਾਲ ਯੋਗਦਾਨ ਨੂੰ ਸਵੀਕਾਰ ਕਰਨ ਲਈ, ਅਤੇ ਔਰਤਾਂ ਨੂੰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਈ ਗੇਮ-ਚੇਂਜਰ ਅਤੇ ਉਤਪ੍ਰੇਰਕ ਵਜੋਂ ਮਨਾਉਣ ਲਈ ਹੈ। ਸਾਲ 2020 ਲਈ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਵਿਚ ਉਦਯੋਗਪਤੀ, ਖੇਤੀਬਾੜੀ, ਸਮਾਜਿਕ ਕਾਰਜ, ਕਲਾ, ਐਸ.ਟੀ.ਈ. ਐਮ.ਐਲ.ਐਮ. (ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ, ਮੈਡੀਕਲ ਅਤੇ ਗਣਿਤ) ਅਤੇ ਜੰਗਲੀ ਜੀਵ ਸੁਰੱਖਿਆ ਖੇਤਰ ਵਿਚ ਕੰਮ ਕਰਨ ਵਾਲੀਆਂ ਮਹਿਲਾਵਾਂ ਸ਼ਾਮਲ ਹਨ। ਸਾਲ 2021 ਦੇ ਲਈ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ’ਚ ਭਾਸ਼ਾ-ਵਿਗਿਆਨ, ਉੱਦਮਸ਼ੀਲਤਾ, ਖੇਤੀਬਾੜੀ, ਸਮਾਜਿਕ ਕਾਰਜ, ਕਲਾ, ਦਸਤਕਾਰੀ, ਮਰਚੈਂਟ ਨੇਵੀ, ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲਿਆਂ ’ਚ ਮਰਚੈਂਟ ਨੇਵੀ ਦੀ ਕਪਤਾਨ ਰਾਧਿਕਾ ਮੈਨਨ, ਸਮਾਜਿਕ ਉੱਦਮੀ ਅਨੀਤਾ ਗੁਪਤਾ, ਆਰਗੈਨਿਕ ਖੇਤੀ ਕਰਨ ਵਾਲੀ ਆਦਿਵਾਸੀ ਕਾਰਕੁੰਨ ਊਸ਼ਾਬੇਨ ਦਿਨੇਸ਼ਭਾਈ ਵਸਾਵਾ, ਇੰਟੇਲ ਇੰਡੀਆ ਦੀ ਮੁਖੀ ਨਿਵ੍ਰਿਤ ਰਾਏ, ‘ਡਾਊਨ ਸਿੰਡਰੋਮ’ ਤੋਂ ਪੀੜਤ ਕਥਕ ਨ੍ਰਿਤਕਾਰੀ ਸਾਇਲੀ ਨੰਦਕਿਸ਼ੋਰ ਅਗਵਾਨੇ, ਸੱਪਾਂ ਨੂੰ ਬਚਾਉਣ ਵਾਲੀ ਪਹਿਲੀ ਮਿਹਲਾ ਵਨੀਤਾ ਜਗਦੇਵ ਬੋਰਾਡੇ ਅਤੇ ਗਣਿਤ ਵਿਗਿਆਨੀ ਨੀਨਾ ਗੁਪਤਾ ਸ਼ਾਮਲ ਹਨ।

Comment here