ਅਪਰਾਧਸਿਆਸਤਖਬਰਾਂਦੁਨੀਆ

ਰਾਵਲਪਿੰਡੀ ਦੇ ਕਿਲਾ ਮਾਤਾ ਮੰਦਰ ਤੇ ਫੇਰ ਕੱਟੜਪੰਥੀਆਂ ਦਾ ਕਬਜ਼ਾ

ਰਾਵਲਪਿੰਡੀ – ਇੱਥੇ ਦੇ ਪੁਰਾਣਾ ਕਿਲਾ ਮਾਤਾ ਮੰਦਰ ਦਾ ਹਿੰਦੂ ਫਿਰਕੇ ਦੇ ਲੋਕਾਂ ਨੂੰ ਕਬਜ਼ਾ ਮਿਲਿਆ ਹੈ, ਉਸ ਦੀ ਮੁਰੰਮਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੁਝ ਕੱਟੜਪੰਥੀਆਂ ਨੇ ਮੰਦਰ ’ਤੇ ਹਮਲਾ ਕਰ ਕੇ ਮੁਰੰਮਤ ਕਰ ਰਹੇ ਕਾਰੀਗਰਾਂ ਨੂੰ ਭਜਾ ਦਿੱਤਾ। ਰਾਵਲਪਿੰਡੀ ਦੇ ਪੁਰਾਣਾ ਕਿਲਾ ਮਾਤਾ ਮੰਦਰ ’ਤੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਕੁਝ ਲੋਕਾਂ ਨੇ ਮੰਦਰ ’ਤੇ ਨਾਜਾਇਜ਼ ਕਬਜ਼ਾ ਕਰ ਕੇ ਉੱਥੇ ਆਪਣੀ ਰਿਹਾਇਸ਼ ਬਣਾ ਲਈ। ਜਦਕਿ ਇਹ ਮੰਦਰ ਪਾਕਿਸਤਾਨ ਵਕਫ ਬੋਰਡ ਦੇ ਅਧੀਨ ਸੀ। ਬੀਤੇ ਦਿਨੀਂ ਪਾਕਿਸਤਾਨ ਵਕਫ਼ ਬੋਰਡ ਨੇ ਪਾਕਿਸਤਾਨ ਹਿੰਦੂ ਕੌਂਸਲ ਦੀ ਪਟੀਸ਼ਨ ’ਤੇ ਅਦਾਲਤ ਵੱਲੋਂ ਦਿੱਤੇ ਫੈਸਲੇ ਅਨੁਸਾਰ ਮੰਦਰ ’ਚ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਕੱਢ ਕੇ ਮੰਦਰ ਦਾ ਕਬਜ਼ਾ ਹਿੰਦੂ ਫਿਰਕੇ ਦੇ ਲੋਕਾਂ ਨੂੰ ਸੌਂਪ ਦਿੱਤਾ। ਪੁਲਸ ਨੇ ਇਸ ਮਾਮਲੇ ’ਚ ਕੁਝ ਲੋਕਾਂ ਵਿਰੁੱਧ ਕੇਸ ਤਾਂ ਦਰਜ ਕੀਤਾ ਹੈ ਪਰ ਮੰਦਰ ਦਾ ਮੁੜ ਕਬਜ਼ਾ ਲੈਣ ਲਈ ਪੁਲਸ ਨੇ ਅਦਾਲਤ ਦਾ ਦਰਵਾਜ਼ਾ ਖਟਕਾਉਣ ਦੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸਲਾਹ ਦਿੱਤੀ। ਇਸ ਘਟਨਾ ਕਾਰਨ ਹਿੰਦੂ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਯਾਦ ਰਹੇ ਪਾਕਿਸਤਾਨ ਵਿੱਚ ਘੱਟਗਿਣਤੀ ਲੋਕਾਂ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ।

Comment here