ਖਬਰਾਂਖੇਡ ਖਿਡਾਰੀ

ਰਵੀ ਫਾਈਨਲ ਚ, ਲਵਲੀਨਾ ਨੇ ਕਾਂਸਾ ਜਿੱਤਿਆ, ਹਾਕੀ ਚ ਕੁੜੀਆਂ ਅਰਜਨਟੀਨਾ ਤੋਂ ਹਾਰੀਆਂ

ਟੋਕੀਓ-ਅੱਜ ਟੋਕੀਓ ਉਲੰਪਿਕ ਚ ਭਾਰਤ ਲਈ ਰਲਵਾਂ ਮਿਲਵਾਂ ਦਿਨ ਰਿਹਾ। ਕੁਸ਼ਤੀ ‘ਚ ਰਵੀ ਦਹੀਆ ਨੇ ਸੈਮੀਫਾਇਨਲ ‘ਚ  ਕਜ਼ਾਕਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਰਵੀ ਨੇ ਕੁਸ਼ਤੀ ਦੇ 57 ਕਿਲੋਗ੍ਰਾਮ ਭਾਰ ਕੈਟਾਗਰੀ ‘ਚ  ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਫਾਈਨਲ ਚ ਉਹਨਾਂ ਤੋਂ ਸੋਨੇ ਦੀ ਆਸ ਰੱਖੀ ਜਾ ਰਹੀ ਹੈ।

ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਅੱਜ ਮਹਿਲਾ ਵੈਲਟਰਵੇਟ (69 ਕਿਲੋ) ਵਰਗ ਦੇ ਸੈਮੀ-ਫਾਈਨਲ ਵਰਗ ਵਿੱਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਟੋਕੀਓ ਖੇਡਾਂ ਵਿੱਚ ਭਾਰਤ ਦਾ ਇਹ ਤੀਸਰਾ ਮੈਡਲ ਹੈ। ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂ ਨੇ ਚਾਂਦੀ ਦਾ ਤੇ ਬੈੱਡਮਿੰਟਨ ਵਿੱਚ ਪੀਵੀ ਸੰਧੂ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਲਵਨੀਨਾ ਦਾ ਮੌਜੂਦਾ ਕਾਂਸੀ ਦਾ ਤਗਮਾ ਪਿਛਲੇ 9 ਸਾਲਾਂ ਵਿੱਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ਵਿੱਚ ਪਹਿਲਾ ਤਗਮਾ ਹੈ।

ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਅਰਜਨਟੀਨਾ ਤੋਂ 2-1 ਨਾਲ ਹਾਰ ਗਈ, ਭਾਰਤੀ ਟੀਮ ਹੁਣ ਕਾਂਸੀ ਦੇ ਤਮਗੇ ਲਈ ਖੇਡੇਗੀ।ਅੱਜ ਵੀ ਇਕਲੌਤਾ ਗੋਲ ਕਰਨ ਵਾਲੀ ਪੰਜਾਬ ਦੀ ਧੀ ਗੁਰਜੀਤ ਕੌਰ ਨੂੰ ਮਾਣ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਰਕਾਰੀਆ ਨੇ ਗੁਰਜੀਤ ਕੌਰ ਦੇ ਨਾਮ ਤੇ ਉਸ ਦੇ ਜੱਦੀ ਪਿੰਡ ਮਿਆਦੀਆਂ ਵਿਖੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ |

Comment here