ਅਪਰਾਧਸਿਆਸਤਖਬਰਾਂ

ਯੂ.ਕੇ. ’ਚ ਮੀਆਂ ਮਿੱਠੂ ’ਤੇ ਪਾਬੰਦੀ ਦਾ ਵਰਲਡ ਸਿੰਧੀ ਕਾਂਗਰਸ ਨੇ ਕੀਤਾ ਸਵਾਗਤ

ਪਾਕਿਸਤਾਨ-ਸਿੰਧ ’ਚ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਮੁੱਖ ਦੋਸ਼ੀ ਮੀਆਂ ਮਿੱਠੂ ’ਤੇ ਵਰਲਡ ਸਿੰਧੀ ਕਾਂਗਰਸ ਨੇ ਯੂ. ਕੇ. ਸਰਕਾਰ ਵੱਲੋਂ ਪਾਬੰਦੀ ਲਗਾਉਣ ਲਈ ਯੂ. ਕੇ. ਸਰਕਾਰ ਦਾ ਧੰਨਵਾਦ ਕੀਤਾ। ਸੂਤਰਾਂ ਅਨੁਸਾਰ ਇਕ ਪ੍ਰਭਾਵਸ਼ਾਲੀ ਮੌਲਵੀ ਮੀਆਂ ਮਿੱਠੂ, ਜੋ ਇਕ ਪ੍ਰਭਾਵਸ਼ਾਲੀ ਰਾਜਨੇਤਾ ਵੀ ਹੈ, ’ਤੇ ਜਬਰੀ ਧਰਮ ਪਰਿਵਰਤਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਹ ਮੌਲਵੀ ਯੂ. ਕੇ. ਵੱਲੋਂ ਲਗਾਈ ਰੋਕ 30 ਸੰਸਥਾਵਾਂ ’ਚ ਸ਼ਾਮਲ ਹੋ ਗਿਆ ਹੈ। ਬੀਤੇ ਤਿੰਨ ਸਾਲਾਂ ਤੋਂ ਵਰਲਡ ਸਿੰਧੀ ਕਾਂਗਰਸ ਨੇ ਪਾਕਿਸਤਾਨ ’ਚ ਘੱਟਗਿਣਤੀਆਂ ਲਈ ਆਲ ਪਾਰਟੀ ਪਾਰਲੀਮੈਂਟ ਕਮੇਟੀ ਪਾਕਿਸਤਾਨ ਘੱਟਗਿਣਤੀ ਨਾਲ ਸਰਗਰਮੀ ਨਾਲ ਗੱਲਬਾਤ ਕਰ ਰੱਖੀ ਸੀ, ਜੋ ਪਾਕਿਸਤਾਨ ਵਿਚ ਗੈਰ-ਮੁਸਲਿਮਾਂ ਖਿਲਾਫ਼ ਹਿੰਸਾ ਅਤੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਸੰਸਦੀ ਕਮੇਟੀ ਹੈ।
ਰਿਪੋਰਟ ’ਚ ਬਰਚੁੰਡੀ ਮਸਜਿਦ ਦੇ ਮੌਲਵੀ ਮੀਆਂ ਮਿੱਠੂ ਦੀ ਭੂਮਿਕਾ ਸਬੰਧੀ ਕਈ ਵਾਰ ਜਾਣਕਾਰੀ ਦਿੱਤੀ ਗਈ। ਇਸ ਸੰਗਠਨ ਦੀ ਨੇਤਾ ਡਾ. ਰੁਬੀਨਾ ਸ਼ੇਖ਼ ਨੇ ਇਸ ਸਬੰਧੀ ਕਿਹਾ ਕਿ ਜਿਸ ਤਰ੍ਹਾਂ ਨਾਲ ਪਾਕਿਸਤਾਨ ’ਚ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਸਥਾਨਕ ਅਤੇ ਅੰਤਰਰਾਸ਼ਟਰੀ ਅਦਾਲਤਾਂ ’ਚ ਕੇਸ ਦਾਇਰ ਕਰਨਾ ਜ਼ਰੂਰੀ ਹੋ ਗਿਆ ਹੈ। ਡਾ. ਰੁਬੀਨਾ ਨੇ ਕਿਹਾ ਸੀ ਕਿ ਸਿੰਧ ਰਾਜ ਇਸ ਸਮੇਂ ਇਤਿਹਾਸ ਦੇ ਸਭ ਤੋਂ ਬੁਰੇ ਦੌਰ ’ਚੋਂ ਗੁਜ਼ਰ ਰਿਹਾ ਹੈ। ਸਿੰਧ ’ਚ ਹਿੰਦੂ ਲੜਕੀਆਂ ਦੇ ਨਾਲ ਹੋਣ ਵਾਲੇ ਦੁਰਵਿਵਹਾਰ ਲਈ ਪਾਕਿਸਤਾਨ ਜ਼ਿੰਮੇਵਾਰ ਹੈ, ਜਿਸ ਨੇ ਮੌਲਵੀ ਮੀਆਂ ਮਿੱਠੂ ਵਰਗੇ ਅਪਰਾਧੀ ਨੂੰ ਇੰਨੀ ਜ਼ਿਆਦਾ ਸ਼ਕਤੀ ਦਿੱਤੀ ਹੋਈ ਹੈ। ਸਿੰਧੀਆਂ ਨੂੰ ਆਪਣੇ ਆਜ਼ਾਦ ਦੇਸ਼ ਲਈ ਖ਼ੁਦ ਫ਼ੈਸਲੇ ਦੇ ਅਧਿਕਾਰ ਲਈ ਇਕ ਸੰਯੁਕਤ, ਯੋਜਨਾਬੱਧ ਅਤੇ ਸੰਗਠਿਤ ਸੰਘਰਸ਼ ਕਰਨਾ ਹੋਵੇਗਾ।

Comment here