ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਦੇ ਜੰਗ ਦੇ ਮੈਦਾਨ ‘ਚ ਖ਼ਾਲਸਾ ਏਡ ਦੀ ਲੰਗਰ ਸੇਵਾ

ਅੰਮ੍ਰਿਤਸਰ : ਇੱਕ ਪਾਸੇ ਯੂਕਰੇਨ ਵਿੱਚ ਰੂਸ ਦੇ ਹਮਲਿਆਂ ਨਾਲ ਸਭ ਕੁਝ ਠੱਪ ਹੋ ਰਿਹਾ ਹੈ। ਲੋਕ ਮੈਟਰੋ ਸਟੇਸ਼ਨਾਂ ਤੇ ਪਨਾਹ ਲੈ ਰਹੇ ਹਨ ਤੇ ਉਨ੍ਹਾਂ ਕੋਲ ਖਾਣੇ ਦੀ ਕਿਲੱਤ ਨਜ਼ਰ ਆ ਰਹੀ ਹੈ। ਉਥੇ ਹੀ ਹਰ ਵਾਰ ਦੀ ਤਰ੍ਹਾਂ ਲੋਕਾਂ ਦੀ ਸੇਵਾ ਲਈ  ਹੁਣ ਯੂਕਰੇਨ ਦੇ ਜੰਗ ਦੇ ਮੈਦਾਨ ਵਿੱਚ ਖਾਲਸਾ ਏਡ ਵੀ ਉੱਤਰ ਆਈ ਹੈ। ਸਿੱਖਾਂ ਨੂੰ ਜਿੱਥੇ ਦੁਨੀਆਂ ਭਰ ਵਿਚ ਸੇਵਾ ਦਾ ਵੱਡਾ ਸਨਮਾਨ ਪ੍ਰਾਪਤ ਹੋ ਚੁੱਕਾ ਹੈ ਉਥੇ ਹੁਣ ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਗਏ ਹਮਲੇ ਦੌਰਾਨ ਖ਼ਾਲਸਾ ਏਡ ਵੱਲੋਂ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਜੋ ਕਿ ਰੇਲ ਗੱਡੀ ਵਿੱਚ ਸਫਰ ਕਰ ਰਹੇ ਹਨ, ਜਿਨ੍ਹਾਂ ਨੂੰ ਖ਼ਾਲਸਾ ਏਡ ਵੱਲੋਂ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ ਹੈ। ਲੰਗਰ ਵਰਤਾਉਣ ਦੀਆਂ ਵੀਡੀਓ ਖ਼ਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਵੱਲੋਂ ਸੋਸ਼ਲ ਮੀਡੀਆ ਅਤੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵੀਡੀਓ ਦੀ ਪ੍ਰਸੰਸਾ ਵੀਡੀਓ ਨੂੰ ਵੇਖ ਕੇ ਜਿੱਥੇ ਦੁਨੀਆਂ ਭਰ ਦੇ ਲੋਕ ਕਰ ਰਹੇ ਹਨ, ਉੱਥੇ ਯੂਕਰੇਨ ‘ਚ ਫਸਿਆ ਭਾਰਤੀ ਵਿਦਿਆਰਥੀਆਂ ਦਾ ਹੌਸਲਾ ਵੀ ਬੁਲੰਦ ਹੋਇਆ। ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਵੀ ਹੁਣ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਇਹ ਟਰੇਨ ਲੋਕਾਂ ਨੂੰ ਲੇਵੀਵ ਸ਼ਹਿਰ ਲੈ ਕੇ ਜਾ ਰਹੀ ਹੈ।

Comment here