ਸਿਆਸਤਖਬਰਾਂ

ਮੈਨੂੰ ਬਿਨ ਪੁੱਛਿਆਂ ਮੇਰੀ ਟਿਕਟ ਐਲਾਨੀ-ਮਲੂਕਾ

ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਵਲੋੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਾਕੀ ਸਿਆਸੀ ਪਾਰਟੀਆਂ ਨਾਲੋਂ ਪਹਿਲਾਂ ਤੇ ਤੇਜ਼ ਸਰਗਰਮੀ ਵਿੱਢੀ ਹੋਈ ਹੈ। ਉਮੀਦਵਾਰ ਐਲਾਨੇ ਜਾ ਰਹੇ ਹਨ, ਪਰ ਪਾਰਟੀ ਵਿੱਚ ਸਭ ਅੱਛਾ ਨਾ ਹੋਣ ਦੇ ਸੰਕੇਤ ਉਸ ਵੇਲੇ ਮਿਲੇ ਜਦ ਪਾਰਟੀ  ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਟਿਕਟ ਮਿਲਣ ਦੇ ਬਾਵਜੂਦ ਵੀ ਨਰਾਜ਼ ਦਿਸੇ। ਪਾਰਟੀ ਨੇ ਆਪਣੇ  ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਇਆ ਹੈ, ਜਦੋਂ ਕਿ ਪ੍ਰਕਾਸ਼ ਸਿੰਘ ਭੱਟੀ ਬਠਿੰਡਾ ਦਿਹਾਤੀ ਤੋਂ ਚੋਣ ਲੜਨਗੇ। ਪਾਰਟੀ ਨੇ ਭੁੱਚੋ ਤੋਂ ਦਰਸ਼ਨ ਸਿੰਘ ਕੋਟਫੱਤਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੌਰਾਨ ਸਾਬਕਾ ਮੰਤਰੀ ਮਲੂਕਾ ਨੇ ਪਾਰਟੀ ਹਾਈ ਕਮਾਨ ਨੂੰ ‘ਟਿੱਚ’ ਜਾਣਦਿਆਂ ਟਿਕਟ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਪਾਰਟੀ ਨੇ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਰਾਮਪੁਰਾ ਫੂਲ ਸੀਟ ਤੋਂ ਚੋਣ ਲੜੇਗਾ। ਹੁਣ ਉਡੀਕਿਆ ਜਾ ਰਿਹਾ ਹੈ ਕਿ ਹਾਈਕਮਾਂਡ ਹਾਮੀ ਭਰਦੀ ਹੈ ਕਿ ਘੂਰੀ ਵਟਦੀ ਹੈ।

Comment here