ਸਿਆਸਤਖਬਰਾਂਚਲੰਤ ਮਾਮਲੇ

ਮੁੱਖ ਮੰਤਰੀ ਦੇ ਹਵਾਈ ਸਫ਼ਰ ’ਤੇ ਮਹੀਨੇ ਚ 73 ਲੱਖ ਤੋਂ ਵੱਧ ਖ਼ਰਚੇ

ਬਰਨਾਲਾ- ਮੁੱਖ ਮੰਤਰੀ ਦੇ ਹਵਾਈ ਸਫ਼ਰ ’ਤੇ ਸਿਰਫ਼ ਮਾਰਚ 2022 ਦੇ ਮਹੀਨੇ ਵਿਚ ਹੀ 73,65,717 ਰੁਪਏ ਤੋਂ ਜ਼ਿਆਦਾ ਦਾ ਖ਼ਰਚ ਹੋਇਆ ਹੈ ਜਿਸ ’ਵਿਚ 15 ਤੇ 16 ਮਾਰਚ ਨੂੰ ਹੀ ਦੋ ਦਿਨਾਂ ਅੰਦਰ 55,44,918 ਰੁਪਏ ਦਾ ਖ਼ਰਚਾ ਕੀਤਾ ਗਿਆ ਹੈ। ਜਨਵਰੀ, ਫ਼ਰਵਰੀ ਤੇ ਮਾਰਚ ’ਚ ਹੈਲੀਕਾਪਟਰ ਦੀ ਉਡਾਨ ਯੋਗਤਾ ਪ੍ਰਬੰਧਨ ਸੇਵਾਵਾਂ ’ਤੇ ਹੀ 8,11,899 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਤੇ 3 ਮਹੀਨਿਆਂ ਵਿਚ 24,35,697 ਰੁਪਏ ਤੋਂ ਜ਼ਿਆਦਾ ਬਿੱਲ ਪਾਸ ਕੀਤੇ ਗਏ ਹਨ।
ਆਰਟੀਆਈ ਐਕਟ 2005 ਅਧੀਨ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਵਿਭਾਗ ਚੰਡੀਗਡ਼੍ਹ ਦੇ ਪੱਤਰ ਰਾਹੀਂ ਜੋ ਸੂਚਨਾ ਭੇਜੀ ਗਈ ਹੈ, ਉਸ ਵਿਚ ਹਵਾਈ ਖਰਚ ਦੇ ਬਿੱਲ, ਪਾਇਲਟਾਂ ਦੇ ਰਹਿਣ ਦਾ ਬਿੱਲ, ਪਾਇਲਟਾਂ ਦੇ ਟੈਕਸੀ ਚਾਰਜ ਦੇ ਬਿੱਲ, ਹੈਲੀਕਾਪਟਰ ਦੀ ਲਾਗਬੁੱਕ, ਤੇਲ ਦੇ ਬਿੱਲ ਤੇ ਹੈਲੀਕਾਪਟਰ ਆਦਿ ਦੀ ਰਿਪੇਅਰ ਆਦਿ ’ਤੇ ਆਏ ਖ਼ਰਚ ਦੇ ਬਿੱਲਾਂ ਦੀਆਂ ਨਕਲਾਂ ਭੇਜੀਆਂ ਗਈਆਂ ਹਨ। ਹੈਲੀਕਪਟਰ ਦੇ ਬੇਅਰਿੰਗ ਦੀ ਖਰੀਦ, ਇੰਪੋਰਟ ’ਤੇ ਲੈ ਕੇ ਜਾਣ ਆਦਿ ’ਤੇ ਹੀ ਲਗਪਗ 22,03,028 ਰੁਪਏ ਦਾ ਖਰਚਾ ਆਇਆ ਹੈ।
ਬਿੱਲਾਂ ਅਨੁਸਾਰ ਹੈਲੀਕਾਪਟਰ ਦੇ ਟਰਾਂਸਮਿਸ਼ਨ ’ਤੇ 3,74,763 ਰੁਪਏ ਦਾ ਖਰਚ, ਹੈਲੀਕਾਪਟਰ ਦੀ 24 ਬੈਲਟ ਦੀ ਬੈਟਰੀ ’ਤੇ 3,29,716 ਰੁਪਏ, ਹੈਲੀਕਾਪਟਰ ਦੀ 24 ਮਹੀਨੇ ਇੰਸਪੈਕਸ਼ਨ ’ਤੇ 1,73,250 ਰੁਪਏ ਖਰਚ ਆਇਆ ਹੈ। ਪਾਇਲਟਾਂ ਦੇ ਰਹਿਣ ਤੇ ਟੈਕਸੀ ਚਾਰਜਰ ਆਦਿ ’ਤੇ 3,01,484 ਰੁਪਏ ਦਾ ਖਰਚ, ਇਕ ਪਾਇਲਟ ਦਾ ਹੋਟਲ ’ਚ ਰਹਿਣ ਦਾ ਖਰਚਾ 10,000 ਰੁਪਏ ਪ੍ਰਤੀ ਦਿਨ ਤੇ ਟੈਕਸੀ ਚਾਰਜ ਆਦਿ ਅਲੱਗ ਤੋਂ ਹੈ। ਪਾਇਲਟ ਦੇ 22,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਬਿੱਲ ਪਾਸ ਕੀਤੇ ਗਏ ਹਨ ਜਿਸ ਵਿਚ 3,06,648 ਰੁਪਏ ਦੇ ਬਿੱਲ ਦਿੱਤੇ ਗਏ ਹਨ। ਤੇਲ ਦੇ ਬਿੱਲਾਂ ਦੀਆਂ ਨਕਲਾਂ 12,56,520 ਰੁਪਏ ਦਿੱਤੀ ਗਈ ਹੈ। ਹੈਲੀਕਾਪਟਰ ਦੀ ਲਾਗਬੁੱਕ ਦੀਆਂ ਨਕਲਾਂ 2 ਜਨਵਰੀ 2022 ਤੋਂ ਲੈ ਕੇ 3 ਮਈ 2022 ਤਕ ਦਿੱਤੀਆਂ ਗਈਆਂ ਹਨ ਜਿਸ ਅਨੁਸਾਰ 16 ਮਾਰਚ, 21 ਮਾਰਚ, 23 ਮਾਰਚ, 27 ਮਾਰਚ, 6 ਅਪ੍ਰੈਲ, 8,9,10 ਤੇ 12 ਅਪ੍ਰੈਲ, 13,15 ਅਪ੍ਰੈਲ, 3 ਮਈ ਨੂੰ ਕਈ ਵਾਰ ਉਡਾਨ ਭਰੀ ਗਈ ਹੈ।
ਆਰਟੀਆਈ ’ਚ ਮਿਲੀ ਸੂਚਨਾ ਅਨੁਸਾਰ ਸਿਰਫ਼ 15 ਤੇ 16 ਮਾਰਚ ਦਾ ਹਵਾਈ ਸਫ਼ਰ/ਏਅਰਕ੍ਰਾਫ਼ਟ ਦਾ ਖਰਚਾ ਲਗਪਗ 55,44,918 ਰੁਪਏ ਦਾ ਹੈ। ਪੂਰੇ ਮਾਰਚ ਮਹੀਨੇ 2022 ਦੇ ਹਵਾਈ ਸਫ਼ਰ ਦੇ ਖਰਚ ਦੀ ਗੱਲ ਕੀਤੀ ਜਾਵੇ ਤਾਂ ਹੈਲੀਕਾਪਟਰ ਤੇ ਕਿਰਾਏ ’ਤੇ ਲਏ ਗਏ ਏਅਰਕ੍ਰਾਫਟਾਂ ਦਾ ਖਰਚਾ ਹੀ 73,65,717 ਰੁਪਏ ਬਣਦਾ ਹੈ। ਹਵਾਈ ਸਫ਼ਰ ਦਾ ਮਾਰਚ ਮਹੀਨੇ ਦਾ ਖਰਚਾ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਮੌਜੂਦਾ ਸਰਕਾਰ ਦੇ ਹੈਲੀਕਾਪਟਰ ਤੇ ਏਅਰਕ੍ਰਾਫਟ ਦੇ ਕਿਰਾਏ ਆਦਿ ਦਾ ਖਰਚਾ ਵੀ ਪਹਿਲਾਂ ਵਾਲੀ ਸਰਕਾਰਾਂ ਦੇ ਸਮੇਂ ਤੋਂ ਘੱਟ ਨਹੀਂ ਰਹਿਣ ਵਾਲਾ। ਕੀ ਇਸ ਤਰ੍ਹਾਂ ਖਾਲੀ ਖਜ਼ਾਨਾ ਭਰਿਆ ਜਾਵੇਗਾ?
ਮੁੱਖ ਮੰਤਰੀ ਦੇ ਹੈਲੀਕਾਪਟਰ ਦਾ ਮਹੀਨਾਵਾਰ ਖਰਚ
ਜਨਵਰੀ 2022 8,11,899 ਰੁਪਏ ਦਾ ਬਿੱਲ
ਫ਼ਰਵਰੀ 2022 8,11,899 ਰੁਪਏ ਦਾ ਬਿੱਲ
ਮਾਰਚ 2022 8,11,899 ਰੁਪਏ ਦਾ ਬਿੱਲ
ਕੁੱਲ 24,35,697 ਰੁਪਏ
16 ਮਾਰਚ ਨੂੰ ਦਿੱਲੀ ਆਦਮਪੁਰ, ਦਿੱਲੀ 4,00,000 ਰੁਪਏ ਪ੍ਰਤੀ ਘੰਟਾ 2 ਘੰਟੇ 35 ਮਿੰਟ 13,66,833 ਰੁਪਏ ਬਿੱਲ 13,66,833 ਰੁਪਏ , 16 ਮਾਰਚ 2022 ਗ੍ਰੇਟਰ ਨੋਇਡਾ ਤੋਂ ਚੰਡੀਗਡ਼੍ਹ ਤੋਂ ਆਦਮਪੁਰ ਤੋਂ ਖਟਕਡ਼ ਕਲਾਂ ਤੋਂ ਆਦਮਪੁਰ ਤੋਂ ਚੰਡੀਗਡ਼੍ਹ 2,50,000 ਰੁਪਏ ਪ੍ਰਤੀ ਘੰਟਾ 5 ਘੰਟੇ 30 ਮਿੰਟ 16,77,960 ਬਿੱਲ 16,77,960 ਰੁਪਏ ਬਿੱਲ 16,77,960 ਰੁਪਏ, 15 ਤੇ 16 ਮਾਰਚ ਗ੍ਰੇਟਰ ਨੋਇਡਾ ਤੋਂ ਚੰਡੀਗਡ਼੍ਹ, ਆਦਮਪੁਰ ਤੋਂ ਖਟਕਡ਼ ਕਲਾਂ ਤੋਂ ਆਦਮਪੁਰ ਤੋਂ ਦਿੱਲੀ ਤੋਂ ਗ੍ਰੇਟਰ ਨੋਇਡਾ 2,15,000 ਪ੍ਰਤੀ ਘੰਟਾ 6 ਘੰਟੇ 15 18,03,925 ਰੁਪਏ ਬਿੱਲ 18,03,925 ਰੁਪਏ, 5 ਮਾਰਚ ਦਿੱਲੀ ਤੋਂ ਚੰਡੀਗਡ਼੍ਹ ਤੋਂ ਅੰਮ੍ਰਿਤਸਰ ਚੰਡੀਗਡ਼੍ਹ ਤੋਂ ਦਿੱਲੀ 1,60,000 ਪ੍ਰਤੀ ਘੰਟ 4 ਘੰਟੇ 00 ਮਿੰਟ 10,08,900 ਬਿੱਲ 10,08,900 ਰੁਪਏ, 15 ਤੇ 16 ਮਾਰਚ 2022 ਦਿੱਲੀ ਤੋਂ ਚੰਡੀਗਡ਼੍ਹ ਤੋਂ ਦਿੱਲੀ 1,20,000 ਪ੍ਰਤੀ ਘੰਟਾ 4 ਘੰਟੇ 00 ਮਿੰਟ 6,96,200 ਬਿੱਲ 6,96,200 ਰੁਪਏ ਕੁੱਲ 65,53,818 ਰੁਪਏ ਬਣਦਾ ਹੈ।

Comment here