ਸਿਆਸਤਖਬਰਾਂਚਲੰਤ ਮਾਮਲੇ

ਮਾਨ ਸਰਕਾਰ ਨੇ 1.55 ਲੱਖ ਕਰੋੜ ਦਾ ਬਜਟ ਕੀਤਾ ਪੇਸ਼

ਚੰਡੀਗੜ੍ਹ-2022-23 ਲਈ 1.55 ਲੱਖ ਕਰੋੜ ਦਾ ਬਜਟ ਦਾ ਬਜਟ ਮਾਨ ਸਰਕਾਰ ਨੇ ਪੇਸ਼ ਕੀਤਾ। ਪੰਜਾਬ ‘ਤੇ ਮੌਜੂਦਾ 2.63 ਲੱਖ ਕਰੋੜ ਦਾ ਕਰਜ਼ਾ ਹੈ। ਪੈਂਡਿੰਗ 55 ਕਰੋੜ ਦੀਆਂ ਵੱਖ ਤੋਂ ਦੇਣਦੀਆਂ ਹਨ। 2022-23 ਵਿੱਚ ਕਰੀਬ 1.53 ਲੱਖ ਕਰੋੜ ਦੀ ਆਮਦਨ ਦਾ ਅਨੁਮਾਨ ਹੈ।2022-23 ਵਿੱਚ ਕੋਈ ਨਵਾਂ ਟੈਕਸ ਨਹੀਂ ਹੈ। ਇੱਕ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਹੋਵੇਗੀ। 300 ਯੂਨਿਟ ਫ੍ਰੀ ਬਿਜਲੀ ਦਾ ਪ੍ਰਬੰਧ ਕੀਤਾ ਗਿਆ।
ਬਜਟ ਕਰਜ਼ਾ ਆਮਦਨ ਖ਼ਰਚ
-₹1.55 ਲੱਖ ਕਰੋੜ ₹2.63 ਲੱਖ ਕਰੋੜ+₹55 ਹਜ਼ਾਰ ਕਰੋੜ ₹95,378 ਕਰੋੜ 1,07,932 ਕਰੋੜ + 10,981ਕਰੋੜ
-(ਪਿਛਲੇ ਸਾਲ ਨਾਲੋਂ 14.20% ਦਾ ਵਾਧਾ) (ਇਸ ਸਾਲ ਕਰੀਬ ₹15 ਹਜ਼ਾਰ ਕਰੋੜ ਦਾ ਘਾਟਾ ਚੁੱਕੇਗੀ) (ਪਿਛਲੇ ਸਾਲ ਨਾਲੋਂ 17.08 % ਦਾ ਵਾਧਾ)
ਸਨਅੱਤ ਲਈ ਕੀਤੇ ਇਹ ਐਲਾਨ
-ਉਦਯੋਗਾਂ ਦੇ ਲਈ 3163 ਕਰੋੜ ਦਾ ਬਜਟ
-ਉਦਯੋਗਾਂ ਨੂੰ 2503 ਦੀ ਬਿਜਲੀ ਸਬਸਿਡੀ
-ਵਪਾਰੀ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ
-ਲੁਧਿਆਣਾ ‘ਚ 950 ਏਕੜ ‘ਚ ਟੈਕਸਟਾਈਲ ਪਾਰਕ
-ਰਾਜਪੁਰਾ ‘ਚ 1100 ਏਕੜ ‘ਚ ਮੈਨੂਫੈਕਚਰਿੰਗ ਕਲੱਸਟਰ
-ਮੁਹਾਲੀ ਉਦਯੋਗਾਂ ਲਈ 490 ਏਕੜ ਜ਼ਮੀਨ ਹਾਸਲ ਕੀਤੀ
-ਫੋਕਲ ਪੁਆਇੰਟਾਂ ਦੇ ਲਈ 100 ਕਰੋੜ
ਵਿਕਾਸ ਲਈ ਕੀਤੇ ਇਹ ਐਲਾਨ
-ਸ਼ਹਿਰੀ ਵਿਕਾਸ ਲਈ 6336 ਕਰੋੜ ਰਾਖਵੇਂ
-ਸਮਾਰਟ ਸਿਟੀ ਮਿਸ਼ਨ ਲਈ 1131 ਕਰੋੜ
-ਲੁਧਿਆਣਾ, ਅੰਮ੍ਰਿਤਸਰ ਸਮਾਰਟ ਸਿਟੀ ਬਣਨਗੇ
-ਜਲੰਧਰ, ਸੁਲਤਾਨਪੁਰ ਲੋਧੀ ਸਮਾਰਟ ਸਿਟੀ ਬਣਨਗੇ
-ਪਿੰਡਾਂ ਦੇ ਵਿਕਾਸ ਲਈ 3003 ਕਰੋੜ ਰਾਖਵੇਂ
-ਘਰ-ਘਰ ਰਾਸ਼ਨ ਲਈ 497 ਕਰੋੜ ਰਾਖਵੇਂ
-ਡੋਰ ਸਟੈੱਪ ਡਿਲੀਵਰੀ ਸਰਵਿਸ ਸ਼ੁਰੂ ਹੋਵੇਗੀ
-ਜ਼ਰੂਰੀ ਸੇਵਾਵਾਂ ਜਿਵੇਂ ਜਾਤੀ/ਵਿਆਹ ਸਰਟੀਫਿਕੇਟ, ਰਾਸ਼ਨ ਕਾਰਡ, ਲਾਇਸੈਂਸ ਦੀ ਡਿਲੀਵਰੀ
ਪੂਰੇ ਪੰਜਾਬ ਨੂੰ CCTV ਨੈੱਟਵਰਕ ਨਾਲ ਜੋੜਿਆ ਜਾਵੇਗਾ
-ਮੁਹਾਲੀ ਤੇ ਮਹਿਲਾ ਮਿੱਤਰ ਥਾਣਿਆਂ ‘ਚ CCTV ਲਈ 5 ਕਰੋੜ
-ਹਰ ਜ਼ਿਲ੍ਹੇ ‘ਚ ਬਣੇਗਾ ਸਾਈਬਰ ਕ੍ਰਾਈਮ ਕੰਟਰੋਲ ਰੂਮ
-ਸਾਈਬਰ ਕ੍ਰਾਈਮ ਕੰਟਰੋਲ ਰੂਮ ਲਈ 30 ਕਰੋੜ
-36 ਹਜ਼ਾਰ ਮੁਲਾਜ਼ਮ ਰੈਗੂਲਰ ਕਰਨ ਲਈ 540 ਕਰੋੜ
-ਨਵੀਆਂ ਅਸਾਮੀਆਂ ਲਈ 714 ਕਰੋੜ ਦੀ ਤਜਵੀਜ਼
ਖੇਤੀਬਾੜੀ ਸੈਕਟਰ
ਖੇਤੀਬਾੜੀ ਸੈਕਟਰ ਦੇ ਲਈ 11560 ਕਰੋੜ ਦਾ ਬਜਟ
ਕਿਸਾਨਾਂ ਨੂੰ 6947 ਕਰੋੜ ਦੀ ਬਿਜਲੀ ਸਬਸਿਡੀ
ਮੂੰਗੀ ਦੀ ਖਰੀਦ ਲਈ ਮਾਰਕਫੈੱਡ ਨੂੰ 400 ਕਰੋੜ
ਝੋਨੇ ਦੀ ਸਿੱਧੀ ਬਿਜਾਈ ਕਰਨ ‘ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਲਈ 450 ਕਰੋੜ
ਪਰਾਲੀ ਨੂੰ ਸਾੜਨ ਤੋਂ ਰੋਕਣ ਲਈ 200 ਕਰੋੜ ਰੁਪਏ
ਕਿਸਾਨਾਂ ਦੇ ਪ੍ਰੋਫਾਈਲ, ਜ਼ਮੀਨੀ ਰਿਕਾਰਡ ਦਾ ਡਿਜੀਟਾਈਜੇਸ਼ਨ ਹੋਵੇਗਾ
ਸਹਿਕਾਰਤਾ ਖੇਤਰ ਲਈ 1,170 ਕਰੋੜ ਰੁਪਏ
ਸਹਿਕਾਰੀ ਬੈਂਕਾਂ ਲਈ 688 ਕਰੋੜ ਰਾਖਵੇਂ
ਮਾਰਕਫੈੱਡ 13 ਨਵੇਂ ਗੋਦਾਮ ਸਥਾਪਿਤ ਕਰੇਗਾ
ਸਿਹਤ ਖੇਤਰ
-ਸਿਹਤ ਖੇਤਰ ਲਈ 4731 ਕਰੋੜ ਰੁਪਏ
-ਸਿਹਤ ਖੇਤਰ ਦੇ ਬਜਟ ‘ਚ ਪਿਛਲੇ ਸਾਲ ਨਾਲੋਂ 23.80% ਦਾ ਵਾਧਾ
-15 ਅਗਸਤ ਤੋਂ 75 ਮੁਹੱਲਾ ਕਲੀਨਿਕ ਦੀ ਸ਼ੁਰੂਆਤ
-117 ਮੁਹੱਲਾ ਕਲੀਨਿਕ ਲਈ 77 ਕਰੋੜ ਦੀ ਤਜਵੀਜ਼
-ਸੜਕ ਹਾਦਸਿਆਂ ਦੇ ਪੀੜਤਾਂ ਲਈ ‘ਫਰਿਸ਼ਤੇ’ ਸਕੀਮ
-ਸੜਕ ਹਾਦਸੇ ‘ਚ ਜ਼ਖਮੀਆਂ ਦਾ ਕਿਸੇ ਵੀ ਹਸਪਤਾਲ ‘ਚ ਫ੍ਰੀ ਇਲਾਜ
-ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਸਨਮਾਨਿਤ ਹੋਣਗੇ
-ਮੈਡੀਕਲ ਸਿੱਖਿਆ ਦੇ ਲਈ 1,033 ਕਰੋੜ ਰੁਪਏ
-5 ਸਾਲਾਂ ‘ਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ
-ਸੰਗਰੂਰ ‘ਚ 100 ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ
-ਮੁਹਾਲੀ ‘ਚ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਾਇਲਰੀ ਸਾਇੰਸਿਜ਼ ਦੀ ਸਥਾਪਨਾ ਹੋਵੇਗੀ
-ਪਟਿਆਲਾ ਤੇ ਫਰੀਦਕੋਟ ‘ਚ ਦੋ ਸੁਪਰ ਸਪੈਸੈਲਿਟੀ ਹਸਪਤਾਲ ਬਨਣਗੇ
-2027 ਤੱਕ 3 ਹੋਰ ਸੁਪਰ ਸਪੈਸੈਲਿਟੀ ਹਸਪਤਾਲ ਖੋਲ੍ਹੇ ਜਾਣਗੇ
ਸਕੂਲ ਅਤੇ ਉੱਚ ਸਿੱਖਿਆ
-ਸਕੂਲ ਅਤੇ ਉੱਚ ਸਿੱਖਿਆ ਲਈ ਕੁੱਲ ਬਜਟ ਦਾ 16.27%
-ਸਮੱਗਰ ਸਿੱਖਿਆ ਅਭਿਆਨ ਦੇ ਲਈ 1231 ਕਰੋੜ
-ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 640 ਕਰੋੜ
-ਮਿਡ ਡੇ ਮੀਲ ਲਈ 473 ਕਰੋੜ ਰਾਖਵੇਂ
-ਸਕੂਲਾਂ ਦੇ ਬੁਨਿਆਦੀ ਢਾਂਚਾ ਅਪਗ੍ਰੇਡੇਸ਼ਨ ਲਈ 424 ਕਰੋੜ
-‘ਸਕੂਲ ਆਫ਼ ਐਮੀਨੈਂਸ’ ਵਜੋਂ 100 ਸਕੂਲ ਅਪਗ੍ਰੇਡ ਹੋਣਗੇ
-ਸਕੂਲ ਆਫ਼ ਐਮੀਨੈਂਸ ਲਈ 200 ਕਰੋੜ ਰਾਖਵੇਂ
-500 ਸਕੂਲਾਂ ‘ਚ ਡਿਜੀਟਲ ਕਲਾਸਰੂਮ ਸਥਾਪਤ ਹੋਣਗੇ
-ਸਕੂਲਾਂ ਦੀ ਸਾਂਭ-ਸੰਭਾਲ ਲਈ 123 ਕਰੋੜ
-ਟੀਚਰਾਂ ਦੀ ਟ੍ਰੇਨਿੰਗ ਲਈ 30 ਕਰੋੜ
-ਡਿਜੀਟਲ ਕਲਾਸਰੂਮ ਲਈ 40 ਕਰੋੜ ਦਾ ਬਜਟ
-ਵਿਦਿਆਰਥੀਆਂ ਦੀ ਵਰਦੀ ਦੇ ਲਈ 23 ਕਰੋੜ ਰਾਖਵੇਂ

Comment here