ਸਿਆਸਤਖਬਰਾਂ

ਮਹਿੰਗਾਈ ਕਾਰਨ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਕੱਦ ਹੋਏ ਛੋਟੇ

ਪਠਾਨਕੋਟ-ਦੁਸਹਿਰੇ ਵਾਲੇ ਦਿਨ ਰਾਵਣ ਦੇ ਬੁੱਤਾਂ ਨੂੰ ਫੂਕਣ ਦੀ ਮਾਨਤਾ ਹੈ। ਦੁਸਹਿਰੇ ਵਾਲੇ ਦਿਨ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਨੂੰ ਫੂਕਿਆਂ ਜਾਂਦੇ ਹੈ, ਜੋ ਕਿ ਬੁਰਾਈ ’ਤੇ ਅੱਛਾਈ ਦੀ ਜਿੱਤ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਬੁੱਤਾਂ ਨੂੰ ਤਿਆਰ ਕਰਨ ਵਾਲੇ ਖ਼ਾਸ ਕਾਰੀਗਰ ਹੁੰਦੇ ਹਨ। ਦੁਸਹਿਰੇ ਤੋਂ 2 ਮਹੀਨੇ ਪਹਿਲਾਂ ਹੀ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਬਣਾਉਣ ਲੱਗ ਜਾਂਦੇ ਹਨ। ਇਕ ਸਮਾਂ ਸੀ ਜਦੋਂ ਇਨ੍ਹਾਂ ਬੁੱਤਾਂ ਦੀ ਉਚਾਈ 40 ਤੋਂ 50 ਫੁੱਟ ਤੱਕ ਹੁੰਦੀ ਸੀ ਪਰ ਹੁਣ ਮਹਿੰਗਾਈ ਨੇ ਰਾਵਣ ਦੇ ਬੁੱਤਾਂ ਦਾ ਕੱਦ ਘਟਾ ਦਿੱਤਾ। ਬੁੱਤ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਬਣਾਉਣ ਵਿੱਚ ਇਸਤੇਮਾਲ ਹੋਣ ਵਾਲੇ ਸਾਮਾਨ ਦੀ ਕੀਮਤਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਬੁੱਤਾਂ ਦੇ ਕੱਦ ਛੋਟੇ ਕੀਤੇ ਗਏ ਹਨ। ਕਿਉਂਕਿ ਰਾਮਲੀਲਾ ਮੰਚਨ ਕਰਨ ਵਾਲੇ ਲੋਕ 5 ਸਾਲ ਪਹਿਲਾਂ ਜਿਹੜੀਆਂ ਕੀਮਤਾਂ ਵਿੱਚ ਬੁੱਤ ਮੰਗਦੇ ਸੀ ਉਹੀ ਕੀਮਤ ਵਿੱੱਚ ਹੁਣ ਮੰਗਦੇ ਹਨ, ਜਿਸ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਦਾ ਕੱਦ ਛੋਟਾ ਕਰ ਦਿੱਤਾ ਗਿਆ।

Comment here