ਸਿਆਸਤਖਬਰਾਂਦੁਨੀਆ

ਮਹਾਕਾਲੀ ਨਦੀ ਦੇ ਪੁਲ ਦੀ ਉਸਾਰੀ ਲਈ ਭਾਰਤ-ਨੇਪਾਲ ਦਾ ਸਮਝੌਤਾ 

ਕਾਠਮੰਡੂ : ਨੇਪਾਲ ’ਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਅਤੇ ਨੇਪਾਲ ਦੇ ਭੌਤਿਕ ਬੁਨਿਆਦੀ ਢਾਂਚਾ ਅਤੇ ਆਵਾਜਾਈ ਮੰਤਰਾਲੇ ਦੇ ਸਕੱਤਰ ਰਬਿੰਦਰ ਨਾਥ ਸ਼੍ਰੇਸ਼ਠ ਨੇ ਟਰਾਂਸਪੋਰਟ ਮੰਤਰੀ ਰੇਣੀ ਕੁਮਾਰੀ ਯਾਦਵ ਦੀ ਹਾਜ਼ਰੀ ਵਿਚ ਭਾਰਤ ਅਤੇ ਨੇਪਾਲ ਨੇ ਉੱਤਰਾਖੰਡ ’ਚ ਧਾਰਚੂਲਾ ਨੂੰ ਨੇਪਾਲ ਦੇ ਦਾਰਚੁਲਾ ਨਾਲ ਜੋੜਨ ਵਾਲੀ ਮਹਾਕਾਲੀ ਨਦੀ ’ਤੇ ਪੁਲ ਦੇ ਨਿਰਮਾਣ ਲਈ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਸੂਤਰਾਂ ਦੇ ਅਨੁਸਾਰ ਪੁਲ ਭਾਰਤੀ ਗਰਾਂਟ ਮਦਦ ਨਾਲ ਬਣ ਰਿਹਾ ਹੈ। ਪੁਲ ਲਈ ਵਿਸਥਾਰਪੂਰਵਕ ਪ੍ਰਾਜੈਕਟ ਰਿਪੋਰਟ ਦੀ ਤਿਆਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲ ਦਾ ਨਿਰਮਾਣ ਕੰਮ ਜਲਦ ਸ਼ੁਰੂ ਹੋਵੇਗਾ। ਇਹ ਸਮਝੌਤਾ ਵਪਾਰਕ, ਅਤੇ ਲੋਕਾਂ ਵਿਚਾਲੇ ਆਦਾਨ-ਪ੍ਰਦਾਨ ਨੂੰ ਸੁਚਾਰੂ ਬਣਾਉਣ ਲਈ ਸਰਹੱਦ ਪਾਰ ਸੰਪਰਕ ਦਾ ਵਿਸਥਾਰ ਕਰਨ ਲਈ ਦੋਹਾਂ ਸਰਕਾਰਾਂ ਵਲੋਂ ਸਾਂਝੀ ਤਰਜੀਹ ਕੀਤਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਇਸ ਪੁਲ ਦਾ ਨਿਰਮਾਣ ਅਗਲੇ 3 ਸਾਲ ਵਿਚ ਪੂਰਾ ਕਰ ਲਿਆ ਜਾਵੇਗਾ ਅਤੇ ਇਸ ਨਾਲ ਉੱਤਰਾਖੰਡ ਦੇ ਲੋਕਾਂ ਅਤੇ ਨੇਪਾਲ ਦੇ ਖੇਤਰ ਦੇ ਲੋਕਾਂ ਨੂੰ ਲਾਭ ਮਿਲੇਗਾ। ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰ, ਭਾਈਚਾਰੇ ਅਤੇ ਰਿਸ਼ਤਿਆਂ ਨੂੰ ਮਜ਼ਬੂਤੀ ਮਿਲੇਗੀ। ਭਾਰਤੀ ਅਧਿਕਾਰੀਆਂ ਮੁਤਾਬਕ 110 ਕਿਲੋਮੀਟਰ ਲੰਬਾ ਪੁਲ ਉੱਤਰਾਖੰਡ ’ਚ ਭਾਰਤ-ਨੇਪਾਲ ਸਰਹੱਦ ’ਤੇ ਦੂਜਾ ਮੋਟਰ ਪੁਲ ਹੋਵੇਗਾ।

Comment here