ਖਬਰਾਂਮਨੋਰੰਜਨ

ਮਨੀ ਲਾਂਡਰਿੰਗ ਕੇਸ ’ਚ ਜੈਕਲੀਨ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ-ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਮਾਮਲੇ ਵਿੱਚ ਸ਼ਰਤੀਆ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਜੈਕਲੀਨ ਦੀ ਨਿਯਮਤ ਜ਼ਮਾਨਤ ਅਰਜ਼ੀ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਵਾਬ ਵੀ ਮੰਗਿਆ ਹੈ। ਫਰਨਾਂਡੀਜ਼ ਨੇ ਅਦਾਲਤ ਦੇ ਸਾਹਮਣੇ “ਆਪਣੇ ਹਾਲਾਤਾਂ ਦਾ ਸ਼ਿਕਾਰ” ਹੋਣ ਦਾ ਦਾਅਵਾ ਕੀਤਾ। ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਜੈਕਲੀਨ ‘ਤੇ ਕੁਝ ਸ਼ਰਤਾਂ ਵੀ ਲਗਾਈਆਂ ਹਨ, ਜਿਸ ‘ਚ ਉਸ ਨੂੰ ਜਾਂਚ ‘ਚ ਸਹਿਯੋਗ ਕਰਨ ਲਈ ਕਿਹਾ ਗਿਆ ਹੈ, ਜਦੋਂ ਬੁਲਾਇਆ ਜਾਵੇ। ਹਾਲਾਂਕਿ ਜ਼ਮਾਨਤ ਦੀ ਅਰਜ਼ੀ ‘ਤੇ ਜੈਕਲੀਨ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਦੌਰਾਨ ਉਨ੍ਹਾਂ ਨੂੰ ਜੱਜ ਦੀ ਨਰਾਜ਼ਗੀ ਦਾ ਵੀ ਸ਼ਿਕਾਰ ਹੋਣਾ ਪਿਆ। ਜੱਜ ਨੇ ਆਪਣੇ ਵਕੀਲ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ‘ਜਿਸ ਤਰ੍ਹਾਂ ਤੁਸੀਂ ਕੇਸ ਨੂੰ ਕਹਿ ਰਹੇ ਹੋ, ਇਹ ਕੇਸ ਓਨਾ ਆਸਾਨ ਨਹੀਂ ਹੈ’।
ਪਟਿਆਲਾ ਹਾਊਸ ਜ਼ਿਲ੍ਹਾ ਅਦਾਲਤ ਦੇ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਦੀ ਅਦਾਲਤ ਵਿੱਚ ਜੈਕਲੀਨ ਫਰਨਾਂਡੀਜ਼ ਦੀ ਤਰਫ਼ੋਂ ਉਨ੍ਹਾਂ ਦੇ ਵਕੀਲ ਨੇ ਜ਼ਮਾਨਤ ’ਤੇ ਬਹਿਸ ਕੀਤੀ। ਜੈਕਲੀਨ ਦੇ ਵਕੀਲ ਨੇ ਕਿਹਾ ਕਿ ਮੈਨੂੰ ਇਸ ਕੇਸ ਦੌਰਾਨ ਵਰਤੇ ਗਏ ਫੋਨ ਬਾਰੇ ਪੁੱਛਿਆ ਗਿਆ ਸੀ। ਮੈਂ ਉਹ ਫੋਨ ਵੀ ਦਿੱਤਾ। ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਜਿਸ ਆਦਮੀ (ਸੁਕੇਸ਼ ਚੰਦਰਸ਼ੇਖਰ) ਨਾਲ ਮੈਂ ਫ਼ੋਨ ‘ਤੇ ਗੱਲ ਕਰ ਰਹੀ ਸੀ, ਉਹ ਮੈਨੂੰ ਲਗਾਤਾਰ ਮੂਰਖ ਬਣਾ ਰਿਹਾ ਸੀ। ਮੈਂ ਜਾਂਚ ਏਜੰਸੀ ਨੂੰ ਜਾਂਚ ਵਿੱਚ ਲਗਾਤਾਰ ਸਹਿਯੋਗ ਦਿੱਤਾ ਹੈ। ਏਜੰਸੀ ਨੇ ਮੈਨੂੰ ਜੋ ਵੀ ਪੁੱਛਿਆ, ਮੈਂ ਸਭ ਕੁਝ ਦੱਸ ਦਿੱਤਾ।

Comment here