ਅਪਰਾਧਸਿਆਸਤਖਬਰਾਂਦੁਨੀਆ

ਭਾਰਤ ਵਲੋਂ ਅੱਤਵਾਦੀਆਂ ਨੂੰ ‘ਮੁਫ਼ਤ ਪਾਸ’ ਬਿਆਨ ਤੋਂ ਭੜਕਿਆ ਪਾਕਿ

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਸਲਾਹਕਾਰ ਕਾਜਲ ਭੱਟ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਕਿਹਾ, ‘‘ਮੈਂ ਅੱਜ ਪਾਕਿਸਤਾਨ ਦੇ ਪ੍ਰਤੀਨਿਧੀ ਵੱਲੋਂ ਕੀਤੀਆਂ ਗਈਆਂ ਕੁਝ ਬੇਤੁਕੀ ਟਿੱਪਣੀਆਂ ਦਾ ਜਵਾਬ ਦੇਣ ਲਈ ਇਕ ਵਾਰ ਫਿਰ ਮੰਚ ਦੀ ਵਰਤੋਂ ਕਰਨ ਲਈ ਮਜਬੂਰ ਹਾਂ।’’ ਉਨ੍ਹਾਂ ਨੇ ਕਿਹਾ, ‘‘ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵੱਲੋਂ ਦਿੱਤੇ ਪਲੇਟਫਾਰਮ ਦੀ ਵਰਤੋਂ ਮੇਰੇ ਦੇਸ਼ ਵਿਰੁੱਧ ਝੂਠਾ ਅਤੇ ਗਲਤ ਪ੍ਰਚਾਰ ਕਰਨ ਲਈ ਕੀਤੀ ਹੈ ਅਤੇ ਦੁਨੀਆ ਦਾ ਧਿਆਨ ਆਪਣੇ ਦੇਸ਼ ਦੀ ਦੁਖਦਾਈ ਸਥਿਤੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਅੱਤਵਾਦੀ ਫ੍ਰੀ ਪਾਸ ਦਾ ਆਨੰਦ ਲੈਂਦੇ ਹਨ ਜਦਕਿ ਆਮ ਲੋਕ ਖਾਸ ਕਰਕੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦਾ ਜੀਵਨ ਮੁਸ਼ਕਲ ਹੈ।’’
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਥੇ ਅੱਤਵਾਦੀਆਂ ਨੂੰ ‘ਮੁਫਤ ਪਾਸ’ ਦਾ ਆਨੰਦ ਮਿਲਦਾ ਹੈ ਅਤੇ ਦੇਸ਼ ਦਾ ਉਨ੍ਹਾਂ ਨੂੰ ਸਮਰਥਨ ਦੇਣ ਦਾ ਇਕ ਸਥਾਪਿਤ ਇਤਿਹਾਸ ਰਿਹਾ ਹੈ। ਇਸਦੇ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸਭ ਤੋਂ ਵੱਡੀ ਗਿਣਤੀ ਨੂੰ ਪਨਾਹ ਦੇਣ ਦਾ ਅਪਮਾਨਜਨਕ ਰਿਕਾਰਡ ਵੀ ਉਸੇ ਦੇ ਨਾਮ ਹੈ। ’ਫ੍ਰੀ ਪਾਸ’ ਦਾ ਮਤਲਬ ਹੈ ਕਿ ਅੱਤਵਾਦੀਆਂ ਨੂੰ ਦੇਸ਼ ’ਚ ਆਰਾਮ ਨਾਲ ਘੁੰਮਣ-ਫਿਰਨ ਦੀ ਆਜ਼ਾਦੀ ਮਿਲੀ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਰਾਜਦੂਤ ਆਰ ਰਵਿੰਦਰ ਇਸ ਤੋਂ ਪਹਿਲਾਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵੱਲੋਂ ਨਿਵਾਰਕ ਕੂਟਨੀਤੀ ਦੇ ਮਾਧਿਅਮ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰਨ ਦੇ ਵਿਸ਼ੇ ’ਤੇ ਖੁੱਲ੍ਹੀ ਚਰਚਾ ’ਚ ਦੇਸ਼ ਦਾ ਪੱਖ ਰੱਖ ਚੁੱਕੇ ਸਨ। ਸੰਯੁਕਤ ਰਾਸ਼ਟਰ ’ਚ ਖੁੱਲ੍ਹੀ ਚਰਚਾ ਦੌਰਾਨ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਵੱਲੋਂ ਜੰਮੂ-ਕਸ਼ਮੀਰ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਭੱਟ ਨੇ ਇਕ ਵਾਰ ਫਿਰ ਭਾਰਤ ਵੱਲੋਂ ਮੰਚ ਨੂੰ ਸੰਬੋਧਿਤ ਕੀਤਾ। ਭੱਟ ਨੇ ਕਿਹਾ,”ਭਾਰਤ ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਨਾਲ ਸਧਾਰਣ ਗੁਆਂਢੀ ਵਾਲੇ ਸਬੰਧਾਂ ਦੀ ਮੰਗ ਕਰਦਾ ਹੈ ਅਤੇ ਬਕਾਇਆ ਮੁੱਦੇ, ਜੋ ਕੋਈ ਵੀ ਹਨ, ਸ਼ਿਮਲਾ ਸਮਝੌਤੇ ਅਤੇ ਲਾਹੌਰ ਘੋਸ਼ਣਾ ਪੱਤਰ ਦੇ ਅਨੁਸਾਰ, ਦੁਵੱਲੇ ਅਤੇ ਸ਼ਾਂਤੀ ਨਾਲ ਹੱਲ ਕੀਤਾ ਜਾਣਗੇ।” ਕੋਈ ਵੀ ਸਾਰਥਕ ਸੰਵਾਦ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਹੀ ਹੋ ਸਕਦੀ ਹੈ। ਅਜਿਹਾ ਅਨੁਕੂਲ ਮਾਹੌਲ ਬਣਾਉਣਾ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ। ਉਦੋਂ ਤੱਕ, ਭਾਰਤ ਸਰਹੱਦ ਪਾਰ ਅੱਤਵਾਦ ਦੇ ਜਵਾਬ ਵਿੱਚ ਨਿਰਣਾਇਕ ਅਤੇ ਦ੍ਰਿੜ ਕਦਮ ਚੁੱਕਦਾ ਰਹੇਗਾ।”
ਜੰਮੂ-ਕਸ਼ਮੀਰ ਨਾਲ ਸਬੰਧਤ ਭੱਟ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਜਾਣਦੇ ਹਨ ਕਿ ਪਾਕਿਸਤਾਨ ਕੋਲ ਅੱਤਵਾਦੀਆਂ ਨੂੰ ਪਨਾਹ ਦੇਣ, ਮਦਦ ਕਰਨ ਅਤੇ ਸਰਗਰਮੀ ਨਾਲ ਸਮਰਥਨ ਕਰਨ ਦਾ ‘‘ਸਥਾਪਿਤ ਇਤਿਹਾਸ ਅਤੇ ਨੀਤੀ’’ ਰਹੀ ਹੈ। ਉਹਨਾਂ ਨੇ ਕਿਹਾ, ‘‘ਇਹ ਇੱਕ ਅਜਿਹਾ ਦੇਸ਼ ਹੈ ਜਿਸ ਨੂੰ ਵਿਸ਼ਵ ਪੱਧਰ ’ਤੇ ਅੱਤਵਾਦੀਆਂ ਨੂੰ ਖੁੱਲ੍ਹੇਆਮ ਸਮਰਥਨ ਦੇਣ, ਸਿਖਲਾਈ, ਫੰਡਿੰਗ ਅਤੇ ਹਥਿਆਰ ਮੁਹੱਈਆ ਕਰਾਉਣ ਲਈ ਮਾਨਤਾ ਪ੍ਰਾਪਤ ਹੈ।” ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸਭ ਤੋਂ ਵੱਡੀ ਗਿਣਤੀ ਨੂੰ ਪਨਾਹ ਦੇਣ ਦਾ ਭਿਆਨਕ ਰਿਕਾਰਡ ਵੀ ਉਸ ਕੋਲ ਹੈ ਅਤੇ ਹਮੇਸ਼ਾ ਰਹੇਗਾ। ਭੱਟ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ, ਭਾਰਤ ਦਾ ਅਟੁੱਟ ਅਤੇ ਅਵਿਭਾਜਿਤ ਹਿੱਸਾ ਸੀ, ਹੈ ਅਤੇ ਹਮੇਸ਼ਾ ਰਹੇਗਾ। ਇਸ ਵਿੱਚ ਉਹ ਖੇਤਰ ਵੀ ਸ਼ਾਮਲ ਹਨ ਜੋ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਹੇਠ ਹਨ। ਭਾਰਤ ਨੇ ਪਾਕਿਸਤਾਨ ਨੂੰ ਸਾਰੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਲਈ ਵੀ ਕਿਹਾ ਹੈ।

Comment here