ਅਪਰਾਧਸਿਆਸਤਖਬਰਾਂ

ਭਾਰਤ-ਪਾਕਿ ਬਾਰਡਰ ਤੋਂ ਬੀਐੱਸਐੱਫ ਨੂੰ ਕਰੋੜਾਂ ਦੀ ਹੈਰੋਇਨ ਮਿਲੀ

ਅੰਮ੍ਰਿਤਸਰ – ਬੀਤੇ ਦਿਨ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਨਾਲ ਲੱਗਦੀ ਇਕ ਬੀ. ਓ. ਪੀ. ਤੋਂ ਤਾਰ ਤੋਂ ਪਾਰ ਖੇਤੀ ਕਰਨ ਗਏ ਇਕ ਕਿਸਾਨ ਅਤੇ ਮਜ਼ਦੂਰ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਇਸ ਫੜੀ ਗਈ ਹੈਰੋਇਨ ਦਾ ਵਜ਼ਨ 1 ਕਿੱਲੋ ਹੈ ਅਤੇ ਜਿਸ ਦੇ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਦੀ ਕੀਮਤ 5 ਕਰੋੜ ਰੁਪਏ ਬਣਦੀ ਹੈ। ਜਾਣਕਾਰੀ ਅਨੁਸਾਰ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਲਈ ਬੀ. ਐੱਸ. ਐੱਫ. ਵੱਲੋਂ ਵਿਸ਼ੇਸ਼ ਗੇਟ ਬਣਾਏ ਗਏ ਹਨ, ਜਿਥੇ ਖੇਤੀ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਕਿਸਾਨ ਅਤੇ ਮਜ਼ਦੂਰ ਦੀ ਚੈਕਿੰਗ ਕੀਤੀ ਜਾਂਦੀ ਹੈ। ਜਦੋਂ ਇਕ ਕਿਸਾਨ ਅਤੇ ਉਸ ਦੇ ਨਾਲ ਕੰਮ ਕਰਨ ਵਾਲਾ ਇਕ ਮਜ਼ਦੂਰ ਖੇਤੀ ਕਰਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਘਾਹ ਦੀ ਪੰਡ ਵਿਚ ਲੁਕੋਈ ਗਈ ਹੈਰੋਇਨ ਨੂੰ ਜਵਾਨਾਂ ਨੇ ਟ੍ਰੇਸ ਕਰ ਲਿਆ। ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਕਿ ਗ੍ਰਿਫ਼ਤਾਰ ਕਿਸਾਨ ਅਤੇ ਉਸ ਦਾ ਸਾਥੀ ਮਜ਼ਦੂਰ ਕਿਸ ਸਮੱਗਲਰ ਲਈ ਕੰਮ ਕਰਦਾ ਹੈ ਅਤੇ ਪਾਕਿਸਤਾਨ ਵੱਲੋਂ ਕਿਸ ਸਮੱਗਲਰ ਨੇ ਹੈਰੋਇਨ ਦੀ ਖੇਪ ਭੇਜੀ ਸੀ।

Comment here