ਸਿਆਸਤਖਬਰਾਂ

ਭਾਰਤ ਦਾ ਜੀਸੈੱਟ-24 ਸੈਟੇਲਾਈਟ ਸਫ਼ਲਤਾਪੂਰਵਕ ਲਾਂਚ

ਬੇਂਗਲੁਰੂ–ਐਨਐਸਆਈਐਲ ਨੇ ਸੈਟੇਲਾਈਟ ਦੀ ਪੂਰੀ ਸਮਰੱਥਾ ‘ਟਾਟਾ ਪਲੇਅ’ ਨੂੰ ਲੀਜ਼ ਦੇ ਦਿੱਤਾ ਹੈ।ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਆਪਣੀ ਵਪਾਰਕ ਸ਼ਾਖਾ ਨਿਊਸਪੇਸ ਇੰਡੀਆ ਲਿਮਟਿਡ ਲਈ ਬਣਾਏ ਗਏ ਸੰਚਾਰ ਸੈਟੇਲਾਈਟ ਜੀਸੈੱਟ-24 ਦਾ ਫਰੈਂਚ ਗੁਆਨਾ (ਦੱਖਣੀ ਅਮਰੀਕਾ) ਦੇ ਕੌਰੋਊ ਤੋਂ ਵੀਰਵਾਰ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਹੈ। ਜੀਸੈੱਟ-24 ਇਕ 24-ਕੇਯੂ ਬੈਂਡ ਵਾਲਾ ਸੰਚਾਰ ਸੈਟੇਲਾਈਟ ਹੈ, ਜਿਸ ਦਾ ਵਜ਼ਨ 4,180 ਕਿਲੋਗ੍ਰਾਮ ਹੈ। ਇਹ ‘ਡੀਟੀਐਚ’ ਨਾਲ ਸਬੰਧਤ ਲੋੜਾਂ ਨੂੰ ਪੂਰਾ ਕਰਨ ਲਈ ਅਖਿਲ ਭਾਰਤੀ ਕਵਰੇਜ਼ ਮੁਹੱਈਆ ਕਰਵਾਏਗਾ।
ਹੁਣ ਦੇਸ਼ ’ਚ ‘ਡੀਟੀਐਚ’ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਇਹ ਸੈਟੇਲਾਈਟ ਅਖਿਲ ਭਾਰਤੀ ਕਵਰੇਜ਼ ਮੁਹੱਈਆ ਕਰਵਾਏਗਾ। ਇਸ ਸੈਟੇਲਾਈਟ ਅਤੇ ਉਸ ਦੇ ਸਾਰੇ ਯੰਤਰਾਂ ਨੂੰ 18 ਮਈ 2022 ਨੂੰ ਕਾਰਗੋ ਜਹਾਜ਼ ਗਲੋਬਮਾਸਟਰ ਸੀ-17 ਜ਼ਰੀਏ ਕੌਰੋਊ ਭੇਜਿਆ ਗਿਆ ਸੀ। ਇਸ ਦੀ ਲਾਂਚਿੰਗ ਫਰਾਂਸ ਦੇ ਫਰੈਂਚ ਗੁਆਨਾ ਸਥਿਤ ਕੌਰੋਊ ਸਪੇਸ ਸੈਂਟਰ ਤੋਂ ਕੀਤੀ ਗਈ ਹੈ।
ਜੀਸੈੱਟ-24 ਸੈਟੇਲਾਈਟ 15 ਸਾਲਾਂ ਤੱਕ ਕੰਮ ਕਰੇਗਾ। ਇਹ ਡੀਟੀਐਚ ਸੇਵਾ ਪ੍ਰਦਾਤਾ ਟਾਟਾ ਪਲੇਅ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਏਰੀਅਨ ਸਪੇਸ ਤੋਂ ਲਾਂਚ ਕੀਤਾ ਗਿਆ ਇਹ 25ਵਾਂ ਭਾਰਤੀ ਸੈਟੇਲਾਈਟ ਹੈ। ਏਰੀਅਨ ਸਪੇਸ ਨੇ ਹੁਣ ਤੱਕ 11 ਜੀਸੈੱਟ-24 ਸੈਟੇਲਾਈਟ ਲਾਂਚ ਕੀਤੇ ਹਨ। ਇਸਰੋ ਅਤੇ ਏਰੀਅਨ ਸਪੇਸ ਦਾ ਸਬੰਧ 1981 ਤੋਂ ਲਗਾਤਾਰ ਬਣੇ ਹੋਏ ਹਨ। ਇਸ ਦੀ ਸ਼ੁਰੂਆਤ ਐਪਲ ਸੈਟੇਲਾਈਟ ਦੇ ਲਾਂਚ ਨਾਲ ਹੋਈ ਸੀ। ਇਸ ਸੈਟੇਲਾਈਟ ਦੀ ਮਦਦ ਨਾਲ ਟਾਟਾ ਪਲੇਅ ਭਾਰਤ ਭਰ ’ਚ ਬਿਹਤਰ ਅਤੇ ਸੁਚਾਰੂ ਡੀਟੀਐਚ ਸੇਵਾਵਾਂ ਪ੍ਰਦਾਨ ਕਰ ਸਕੇਗਾ।

Comment here