ਅਪਰਾਧਸਿਆਸਤਖਬਰਾਂ

ਭਾਰਤ ’ਚ ਕੌਣ ਵੇਚ ਰਿਹੈ ਭਿੰਡਰਾਂਵਾਲੇ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ!!

ਉੱਤਰ ਪ੍ਰਦੇਸ਼-ਲਖੀਮਪੁਰ ਖੀਰੀ ’ਚ ਹਿੰਸਾ ਦੀ ਤਾਜ਼ਾ ਘਟਨਾ ਵਿਚਾਲੇ ਭਾਰਤ ’ਚ ਖਾਲਿਸਤਾਨੀਆਂ ਦੀ ਵਧਦੀ ਘੁਸਪੈਠ ਅਤੇ ਉਨ੍ਹਾਂ ਦੇ ਹਮਦਰਦਾਂ ਦੀ ਮੌਜੂਦਗੀ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਹਾਲ ਹੀ ’ਚ ਇਕ ਸਿੱਖ ਨੌਜਵਾਨ ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨੇ ਦੇਖਿਆ ਗਿਆ ਸੀ। ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਭਾਰਤ ’ਚ ਭਿੰਡਰਾਂਵਾਲੇ ਅਤੇ ਖਾਲਿਸਤਾਨ ਦੇ ਸਮਰਥਨ ਵਾਲੀਆਂ ਟੀ-ਸ਼ਰਟਸ ਵੇਚ ਰਿਹਾ ਹੈ ਪਰ ਦਾਅਵਿਆਂ ਦੀ ਪੜਤਾਲ ਕਰਨ ’ਤੇ ਪਾਇਆ ਗਿਆ ਕਿ ਕੰਪਨੀ ਭਿੰਡਰਾਂਵਾਲੇ ਜਾਂ ਖਾਲਿਸਤਾਨੀ ਪ੍ਰਤੀਕਾਂ ਨਾਲ ਜੁੜਿਆ ਕੋਈ ਉਤਪਾਦ ਨਹੀਂ ਵੇਚਦੀ ਹੈ। ਉੱਧਰ ਜਦ ਐਮਾਜ਼ੋਨ ਇਨ ’ਤੇ ਭਿੰਡਰਾਂਵਾਲਾ ਨਾਂ ਨਾਲ ਸਰਚ ਕੀਤਾ ਗਿਆ ਤਾਂ ਉਸ ਨਾਲ ਸਬੰਧਤ ਕਿਤਾਬਾਂ ਮਿਲੀਆਂ। ਅਜਿਹੇ ’ਚ ਸਵਾਲ ਉਠਦਾ ਹੈ ਕਿ ਫਿਰ ਇਨ੍ਹਾਂ ਨੂੰ ਵੇਚ ਕੌਣ ਰਿਹਾ ਹੈ?
ਭਾਰਤ ’ਚ ਹਾਲਾਤ ਦੂਜੇ ਦੇਸ਼ਾਂ ਨਾਲੋਂ ਵੱਖ ਹਨ। ਸੋਸ਼ਲ ਮੀਡੀਆ ’ਤੇ ਪੇਸ਼ ਸਕ੍ਰੀਨਸ਼ਾਟ ਉਨ੍ਹਾਂ ਪ੍ਰੋਡਕਟਸ ਦੇ ਹਨ, ਜੋ ਐਮਾਜ਼ੋਨ ਯੂ. ਐੱਸ. ਦੀ ਵੈੱਬਸਾਈਟ ਅਤੇ ਹੋਰ ਦੇਸ਼ਾਂ ’ਚ ਸਟੋਰਾਂ ’ਤੇ ਮੁਹੱਈਆ ਹਨ। ਜ਼ਿਕਰਯੋਗ ਹੈ ਕਿ ਭਾਰਤੀ ਸਟੋਰਾਂ ’ਚ ਮੁਹੱਈਆ ਪ੍ਰੋਡਕਟ ਯੂ. ਐੱਸ. ਜਾਂ ਹੋਰ ਸਥਾਨਾਂ ’ਤੇ ਐਮਾਜ਼ੋਨ ਸਟੋਰ ਤੋਂ ਵੱਖ ਹਨ।
ਯੂ. ਐੱਸ. ਸਟੋਰ ਤੋਂ ਬਹੁਤ ਹੀ ਘੱਟ ਉਤਪਾਦ ਭਾਰਤ ’ਚ ਸ਼ਿਪਿੰਗ ਲਈ ਉਪਲੱਬਧ ਹਨ। ਖਾਸ ਗੱਲ ਇਹ ਹੈ ਕਿ ਭਿੰਡਰਾਂਵਾਲੇ ਜਾਂ ਖਾਲਿਸਤਾਨ ਨਾਲ ਸਬੰਧਤ ਪ੍ਰੋਡਕਟ ਉਸ ’ਚ ਸ਼ਾਮਲ ਨਹੀਂ ਹਨ। ਐਮਾਜ਼ੋਨ ਯੂ. ਐੱਸ. ’ਤੇ ਪੰਜਾਬੀ ਕਲਾਥਿੰਗ ਕੰਪਨੀ ਜ਼ਰੂਰ ਭਿੰਡਰਾਂਵਾਲੇ ਦੀ ਫੋਟੋ ਵਾਲੀ ਟੀ-ਸ਼ਰਟ ਵੇਚਦੀ ਹੈ। ਇਸ ਦੇ ਨਾਲ ਹੀ ਇਹ ਕੰਪਨੀ ਐਮਾਜ਼ੋਨ ਯੂ. ਐੱਸ. ’ਤੇ ‘ਨੈਵਰ ਫਾਰਗੈੱਟ 1984’ ਉਤਪਾਦ ਵੀ ਵੇਚਦੀ ਹੈ।
ਭਾਰਤ ’ਚ ਖਾਲਿਸਤਾਨ ਜਾਂ ਭਿੰਡਰਾਂਵਾਲੇ ਦਾ ਸਮਰਥਨ ਕਰਨ ਵਾਲੀਆਂ ਵੈੱਬਸਾਈਟਸ
ਭਾਰਤ ’ਚ ਕੁਝ ਵੈੱਬਸਾਈਟਸ ਹਨ, ਜੋ ਖੁੱਲ੍ਹੇ ਤੌਰ ’ਤੇ ਭਿੰਡਰਾਂਵਾਲੇ ਦੇ ਪੋਟ੍ਰੇਟ ਵਾਲੀਆਂ ਟੀ-ਸ਼ਰਟਸ ਵੇਚਦੀਆਂ ਹਨ। ਇਨ੍ਹਾਂ ’ਚ ਪੰਜਾਬੀ ਅੱਡਾ ਅਤੇ ਡੇਜ਼ਰਟ ਕਾਰਟ ਵਰਗੀਆਂ ਵੈੱਬਸਾਈਟਸ ਸ਼ਾਮਲ ਹਨ। ਪੰਜਾਬੀ ਅੱਡਾ ਕੰਪਨੀ ਪੰਜਾਬ ’ਚ ਸਥਿਤ ਹੈ ਅਤੇ ਇਸ ਦਾ ਸੰਚਾਲਨ 1669 ਸਟੂਡੀਓ ਕਰਦਾ ਹੈ ਜਦਕਿ ਡੈਜ਼ਰਟ ਕਾਰਟ ਯੂ. ਏ. ਈ. ਦੀ ਕੰਪਨੀ ਹੈ, ਜੋ ਭਿੰਡਰਾਂਵਾਲੇ ਅਤੇ ਖਾਲਿਸਤਾਨ ਨਾਲ ਜੁੜੇ ਪ੍ਰੋਡਕਟਸ ਨੂੰ ਅਮਰੀਕਾ ਤੋਂ ਭਾਰਤ ’ਚ ਦਰਾਮਦ ਕਰਨ ਦੀ ਪੇਸ਼ਕਸ਼ ਕਰਦੀ ਹੈ।
ਅਜਿਹੀਆਂ ਅਣਗਿਣਤ ਵੈੱਬਸਾਈਟਸ ਹਨ, ਜੋ ਭਾਰਤ ਤੋਂ ਬਾਹਰ ਭਿੰਡਰਾਂਵਾਲਿਆਂ ਅਤੇ ਖਾਲਿਸਤਾਨ ਨਾਲ ਸਬੰਧਤ ਸਾਮਾਨ ਵੇਚਦੀਆਂ ਹਨ। ਇਨ੍ਹਾਂ ’ਚ ਰੈੱਡ ਬਬਲ, ਜੈਜਲ ਅਤੇ ਟੀ-ਪਬਲਿਕ ਸ਼ਾਮਲ ਹਨ ਪਰ ਇਹ ਇਥੋਂ ਤੱਕ ਹੀ ਸੀਮਤ ਨਹੀਂ ਹਨ।

Comment here