ਸਿਆਸਤਖਬਰਾਂ

ਭਾਜਪਾ ਦੀ ਬਹੁਲਵਾਦੀ ਨਫ਼ਰਤ ਦੀ ਰਾਜਨੀਤੀ ਖ਼ਤਰਨਾਕ-ਮੀਰ

ਜੰਮੂ-ਇਥੋਂ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ.ਏ. ਮੀਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਾਣਬੁੱਝ ਕੇ ਕੇਂਦਰ ਸ਼ਾਸਿਤ ਖੇਤਰ ਵਿੱਚ ਵਿਧਾਨਸਭਾ ਚੋਣਾਂ ਟਾਲ ਰਹੀ ਹੈ, ਕਿਉਂਕਿ ਉਸ ਨੂੰ ਡਰ ਹੈ ਕਿ ਉਸ ਦੀਆਂ ਜਨਵਿਰੋਧੀ ਨੀਤੀਆਂ ਦੇ ਚੱਲਦੇ ਵੋਟਰ ਉਸ ਨੂੰ ਨਕਾਰ ਦੇਣਗੇ। ਮੀਰ ਨੇ ਭਾਜਪਾ ਨੀਤ ਕੇਂਦਰ ਸਰਕਾਰ ’ਤੇ “ਟੈਕਸ ਅੱਤਵਾਦ ਰਾਹੀਂ ਆਮ ਜਨਤਾ ਨੂੰ ਲੁੱਟਣ” ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਬਹੁਲਵਾਦੀ ਸਮਾਜ ਲਈ ਨਫ਼ਰਤ ਦੀ ਰਾਜਨੀਤੀ ਖ਼ਤਰਨਾਕ ਹੈ।
ਮੀਰ ਨੇ ਰਿਆਸੀ ਜ਼ਿਲ੍ਹੇ ਵਿੱਚ ਪੱਤਰਕਾਰਾਂ ਨੂੰ ਕਿਹਾ, “ਜਿੱਥੇ ਤੱਕ ਸਾਡੇ ਮੁਲਾਂਕਣ ਦੀ ਗੱਲ ਹੈ, ਭਾਜਪਾ ਨੂੰ ਆਉਣ ਵਾਲੇ ਦਿਨਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਵੀ ਇਹ ਪਤਾ ਹੈ। ਉਹ ਹੱਦਬੰਦੀ ਦੀ ਪ੍ਰਕਿਰਿਆ ਦੇ ਪਿੱਛੇ ਲੁਕ ਕੇ ਜਾਣਬੁੱਝ ਕੇ ਜੰਮੂ-ਕਸ਼ਮੀਰ ਵਿੱਚ ਵਿਧਾਨਸਭਾ ਚੋਣਾਂ ਨੂੰ ਟਾਲ ਰਹੇ ਹਨ ਅਤੇ ਲੋਕਾਂ ਨੂੰ ਲੋਕਪ੍ਰਿਯ ਸਰਕਾਰ ਨਹੀਂ ਬਨਣ ਦੇ ਰਹੇ ਹਨ।” ਤੇਲ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਆਯੋਜਿਤ ‘ਵਿਅਕਤੀ ਜਗਰਾਤਾ ਅਭਿਆਨ ਦੇ ਤਹਿਤ ਮੀਰ ਨੇ ਧਰਨਾ ਪ੍ਰਦਰਸ਼ਨ ਵਿੱਚ ਭਾਗ ਲਿਆ। ਉਨ੍ਹਾਂ ਕਿਹਾ, “ਉਹ (ਭਾਜਪਾ ਅਗਵਾਈ) ਜਾਣਦੇ ਹਨ ਕਿ ਲੋਕ ਉਨ੍ਹਾਂ ਦੀਆਂ ਨੀਤੀਆਂ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ (ਜਿੱਥੇ ਭਾਜਪਾ ਉਪ-ਚੋਣਾਂ ਹਾਰ ਗਈ) ਇਸ ਦੀ ਵੰਨਗੀ ਦੇਖਣ ਨੂੰ ਮਿਲ ਗਈ ਹੈ। ਡਬਲ ਇੰਜਣ ਦੀ ਸਰਕਾਰ ਦੇ ਬਾਵਜੂਦ ਉਹ ਹਾਰ ਗਏ।”

Comment here