ਸਿਆਸਤਖਬਰਾਂ

ਭਲਕੇ ਪੰਜਾਬ ਭਰ ’ਚ ਕਿਸਾਨ ਰੋਕਣਗੇ ਰੇਲਾਂ

ਜਲੰਧਰ-ਲੰਘੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਵੱਲੋਂ 18 ਅਕਤੂਬਰ ਨੂੰ ‘ਰੇਲ ਰੋਕੋ’ ਦਿਵਸ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਰੇਲਵੇ ਮੰਡਲ ਆਰਪੀਐਫ ਦੇ ਸਹਾਇਕ ਸੁਰੱਖਿਆ ਕਮਿਸ਼ਨਰ ਨੇ ਡਿਪਟੀ ਚੀਫ ਕੰਟਰੋਲਰ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਉਨ੍ਹਾਂ ਫਿਰੋਜ਼ਪੁਰ ਰੇਲਵੇ ਮੰਡਲ ਦੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਆਰਪੀਐਫ ਦੇ ਥਾਣਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਰੇਲਵੇ ਲਾਈਨਾਂ ਤੋਂ ਇਲਾਵਾ ਰੇਲਵੇ ਪ੍ਰਾਪਰਟੀ ਤੇ ਯਾਤਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ ਹੈ।
ਐੱਸਐੱਚਓ ਅਨੁਸਾਰ ਕਿਸਾਨ ਮੋਰਚਾ ਵੱਲੋਂ 18 ਅਕਤੂੂਬਰ ਨੂੰ ਜਲੰਧਰ ਛਾਉਣੀ ਦੇ ਦਕੋਹਾ ਫਾਟਕ, ਭੋਗਪੁਰ ਰੇਲਵੇ ਫਾਟਕ, ਕਾਲਾ ਬੱਕਰਾ, ਆਦਮਪੁਰ, ਸੰਗਰਾਲੀ ਫਾਟਕ, ਮਾਡਲ ਟਾਊਨ ਹੁੁਸਿਆਰਪੁਰ ਦਾ ਫਾਟਕ, ਮੁਕੇਰੀਆਂ ਲਾਗੇ ਚੱਕਕਲਾਂ ਸਟੇਸ਼ਨ, ਗੜਸ਼ੰਕਰ ਦਾਰਾ ਪੁਰ ਟਾਂਡਾ ਰੇਲਵੇ ਫਾਟਕ ਅਤੇ ਕਪੂਰਥਲਾ ਆਦਿ ਸ਼ਾਮਿਲ ਹਨ। ਉਕਤ ਸਟੇਸ਼ਨਾਂ ਤੇ ਫਾਟਕਾਂ ’ਤੇ ਪੁਲਿਸ ਫੋਰਸ ਤਾਇਨਾਤ ਕਰਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ ਜੀਆਰਪੀ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 18 ਅਕਤੂਬਰ ਨੂੰ ਰੇਲਵੇ ਫਾਟਕਾਂ ਜਾਂ ਹੋਰ ਥਾਵਾਂ ਤੇ ਧਰਨੇ ਦੇਣ ਤੇ ਰੇਲਾਂ ਰੋਕਣ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸ ਸਬੰਧ ’ਚ ਥਾਣਾ ਜੀਆਰਪੀ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਕਿਸਾਨ ਮੋਰਚਾ ਵੱਲੋਂ 11 ਰੇਲਵੇ ਸਟੇਸ਼ਨਾਂ ਤੇ ਫਾਟਕਾਂ ’ਤੇ ਧਰਨੇ ਲਾਏ ਜਾਣੇ ਹਨ ਜਿੱਥੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਉੱਥੇ ਫੋਰਸ ਤਾਇਨਾਤ ਕਰਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।

Comment here